FacebookTwitterg+Mail

ਪੰਜਾਬੀ ਪਰਿਵਾਰ 'ਚ ਜੰਮੀ ਅਦਾਕਾਰਾ ਨੇ ਜਦੋਂ ਇਮਰਾਨ ਹਾਸ਼ਮੀ ਨਾਲ ਲਾਈ ਸੀ ਬੋਲਡ ਸੀਨਜ਼ ਦੀ ਝੜੀ

geeta basra
13 March, 2018 10:33:05 AM

ਮੁੰਬਈ(ਬਿਊਰੋ)— ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਨਾਲ ਹਮੇਸ਼ਾ ਚਰਚਾ 'ਚ ਰਹਿਣ ਵਾਲੀ ਅਦਾਕਾਰਾ ਗੀਤਾ ਬਸਰਾ ਅੱਜ 33 ਸਾਲ ਦੀ ਹੋ ਗਈ ਹੈ। ਗੀਤਾ ਬਸਰਾ ਦਾ ਜਨਮ 13 ਮਾਰਚ 1984 ਨੂੰ ਇੰਗਲੈਂਡ ਦੇ ਦੱਖਣੀ ਤੱਟ 'ਤੇ ਪੋਰਟਸਮਾਊਥ 'ਚ ਇਕ ਪੰਜਾਬੀ ਪਰਿਵਾਰ 'ਚ ਹੋਇਆ ਸੀ।
PunjabKesari

ਉਸ ਦਾ ਪਾਲਣ ਪੋਸ਼ਣ ਉਥੇ ਹੀ ਹੋਇਆ ਪਰ ਬਾਅਦ 'ਚ ਉਹ ਭਾਰਤ ਪਰਤ ਆਈ। ਗੀਤਾ ਨੇ ਲੰਡਨ 'ਚ 4-5 ਸਾਲ ਤੱਕ ਥੀਏਟਰ ਕੀਤਾ ਤੇ ਇਸ ਤੋਂ ਬਾਅਦ ਦੇ ਕਿਸ਼ੋਰ ਨਾਂ ਦੇ ਐਕਟਿੰਗ ਸਕੂਲ 'ਚ ਦਾਖਿਲਾ ਲੈ ਲਿਆ। ਐਕਟਿੰਗ ਸਿੱਖਣ ਤੋਂ ਬਾਅਦ ਉਸ ਨੂੰ ਬਾਲੀਵੁੱਡ 'ਚ ਪਹਿਲਾਂ ਬ੍ਰੇਕ ਮਿਲਿਆ।
PunjabKesari

ਗੀਤਾ ਬਸਰਾ ਬਾਲੀਵੁੱਡ 'ਚ ਆਉਣ ਤੋਂ ਪਹਿਲਾਂ ਬੇਹਿਤਰੀਨ ਮਾਡਲ ਸੀ। ਫਿਲਮਾਂ 'ਚ ਐਂਟਰੀ ਉਸ ਨੇ ਇਮਰਾਨ ਹਾਸ਼ਮੀ ਨਾਲ 'ਦਿਲ ਦਿਆ ਹੈ' ਫਿਲਮ ਨਾਲ ਕੀਤੀ। ਗੀਤਾ ਬਸਰਾ ਨੇ ਸਾਲ 2015 'ਚ ਭਾਰਤੀ ਦੇ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨਾਲ ਵਿਆਹ ਕਰਵਾਇਆ।
PunjabKesari
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਇਕ-ਦੂਜੇ ਨੂੰ 3 ਸਾਲ ਤੱਕ ਡੇਟ ਕਰਦੇ ਰਹੇ ਸਨ। ਵਿਆਹ ਤੋਂ ਬਾਅਦ ਵੀ ਗੀਤਾ ਫਿਲਮ ਇੰਡਸਟਰੀ 'ਚ ਸਰਗਰਮ ਰਹੀ ਤੇ ਹੁਣ ਤੱਕ 'ਦਿ ਟਰੇਨ', 'ਜਿਲਾ ਗਾਜਿਆਬਾਦ', 'ਸੈਕੇਂਡ ਹੈਂਡ ਬੈਟਸਮੈਨ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
PunjabKesari

'ਸੈਕੇਂਡ ਹੈਂਡ ਬੈਟਮੇਨ' ਫਿਲਮ 'ਚ ਉਸ ਦੇ ਪਤੀ ਹਰਭਜਨ ਸਿੰਘ ਨੇ ਤਾਂ ਕੈਮਿਓ ਦਾ ਕਿਰਦਾਰ ਵੀ ਕੀਤਾ ਸੀ। ਫਿਲਮ 'ਦਿ ਟਰੇਨ' 'ਚ ਇਮਰਾਨ ਹਾਸ਼ਮੀ ਨਾਲ ਗੀਤਾ ਬਸਰਾ ਨੇ ਖੂਬ ਕਿੱਸਿੰਗ ਤੇ ਬੋਲਡ ਸੀਨਜ਼ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੀ ਉਸ ਦਾ ਕਰੀਅਰ ਸਹੀਂ ਟਰੈਕ 'ਤੇ ਨਾ ਚੱਲ ਸਕਿਆ।
PunjabKesari

ਗੀਤਾ ਤੇ ਹਰਭਜਨ ਦੀ ਇਕ ਪਿਆਰੀ ਜਿਹੀ ਧੀ ਹੈ, ਜਿਸ ਦਾ ਨਾਂ ਹਿਨਾਇਆ ਹੈ। ਗੀਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਬੇਟੀ ਨਾਲ ਆਏ ਦਿਨੀਂ ਹੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
PunjabKesari

PunjabKesari

PunjabKesari

PunjabKesari


Tags: Geeta BasraHappy BirthdayHarbhajan SinghEmraan HashmiKishore Namit KapoorThe Train Dil Diya HaiSecond Hand Husband

Edited By

Sunita

Sunita is News Editor at Jagbani.