FacebookTwitterg+Mail

ਦਿਹਾਂਤ ਦੇ ਇਕ ਦਿਨ ਬਾਅਦ ਬੇਟੀ ਲੈਣ ਪੁੱਜੀ ਗੀਤਾ ਕਪੂਰ ਦੀ ਲਾਸ਼, ਦਿੱਤੀ ਹੈਰਾਨੀਜਨਕ ਸਫਾਈ

geeta kapoor
28 May, 2018 05:23:09 PM

ਮੁੰਬਈ (ਬਿਊਰੋ)— ਗੀਤਾ ਕਪੂਰ ਦੀ ਬੇਟੀ ਦਾ ਨਾਂ ਆਰਾਧਿਆ ਹੈ ਅਤੇ ਪੇਸ਼ੇ ਤੋਂ ਉਹ ਇਕ ਏਅਰ ਹੌਸਟੈੱਸ ਹੈ। ਉਹ ਕਦੇ ਵੀ ਆਪਣੀ ਮਾਂ ਨੂੰ ਮਿਲਣ ਬਿਰਧ ਆਸ਼ਰਮ 'ਚ ਨਹੀਂ ਗਈ ਅਤੇ ਨਾ ਹੀ ਉਨ੍ਹਾਂ ਨੂੰ ਵਾਪਸ ਲਿਜਾਉਣ ਆਈ। ਉਹ ਉਸ ਸਮੇਂ ਵੀ ਨਹੀਂ ਦਿਖੀ ਜਦੋਂ ਉਨ੍ਹਾਂ ਦਾ ਭਰਾ ਰਾਜਾ ਆਪਣੀ ਮਾਂ ਨੂੰ ਹਸਪਤਾਲ 'ਚ ਛੱਡ ਕੇ ਭੱਜ ਗਿਆ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਬੇਟਿਆਂ ਤੋਂ ਵੱਧ ਬੇਟੀਆਂ ਆਪਣੀ ਮਾਂ ਦੇ ਨੇੜੇ ਹੁੰਦੀਆਂ ਹਨ ਪਰ ਇੱਥੇ ਤਾਂ ਕੁਝ ਵੀ ਅਜਿਹਾ ਨਹੀਂ ਦਿਖਿਆ। ਹੁਣ ਆਰਾਧਿਆ ਨੇ ਆਪਣੀ ਮਾਂ ਦੀ ਮ੍ਰਿਤਕ ਲਾਸ਼ 'ਤੇ ਕਲੇਮ ਕੀਤਾ ਹੈ।
ਅੰਤਿਮ ਸੰਸਕਾਰ ਕਰਨਾ ਚਾਹੁੰਦੀ ਹੈ ਆਰਾਧਿਆ

Punjabi Bollywood Tadka
ਹੁਣ ਇਹ ਤਾਂ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਆਪਣੀ ਮਾਂ ਦੀ ਯਾਦ ਉਨ੍ਹਾਂ ਦੇ ਮਰਨ ਤੋਂ ਬਾਅਦ ਆਈ ਹੈ। ਉਹ ਗੀਤਾ ਕਪੂਰ ਦੇ ਅੰਤਿਮ ਸੰਸਕਾਰ ਨੂੰ ਪੂਰਾ ਕਰਨ ਲਈ ਕਪੂਰ ਹਸਪਤਾਲ ਪਹੁੰਚੀ ਪਰ ਅੰਤਿਮ ਸੰਸਕਾਰ ਨਾਲ ਜੁੜੀ ਕੋਈ ਵੀ ਜਾਣਕਾਰੀ ਕਿਸੇ ਨਾਲ ਸ਼ੇਅਰ ਨਹੀਂ ਕੀਤੀ। ਗੀਤਾ ਕਪੂਰ ਦਾ ਬੇਟਾ ਰਾਜਾ ਕੁਝ ਮਹੀਨੇ ਪਹਿਲਾ ਉਨ੍ਹਾਂ ਨੂੰ ਬੇਸਹਾਰਾ ਹਾਲਤ 'ਚ ਛੱਡ ਕੇ ਭੱਜ ਗਿਆ ਸੀ। ਸੋਚਣ ਵਾਲੀ ਗੱਲ ਇਹ ਹੈ ਕਿ ਆਰਾਧਿਆ ਨੇ ਉਸ ਸਮੇਂ ਵੀ ਕੋਈ ਜਾਣਕਾਰੀ ਆਪਣੀ ਮਾਂ ਦੇ ਬਾਰੇ 'ਚ ਲੈਣੀ ਜ਼ਰੂਰੀ ਨਹੀਂ ਸਮਝੀ। ਅਜਿਹਾ ਲੱਗਦਾ ਹੈ ਕਿ ਉਹ ਜਲਦ ਤੋਂ ਜਲਦ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਕੇ ਆਪਣੀ ਰੋਜ਼ਾਨਾ ਦੀ ਲਾਈਫ 'ਚ ਰੁੱਝ ਜਾਣਾ ਚਾਹੁੰਦੀ ਹੈ।

ਅਸ਼ੋਕ ਪੰਡਿਤ ਨੇ ਜਤਾਇਆ ਦੁੱਖ
ਸੋਸ਼ਲ ਵਰਕਰ ਅਸ਼ੋਕ ਪੰਡਿਤ ਨੇ ਗੀਤਾ ਕਪੂਰ ਦੇ ਦਿਹਾਂਤ 'ਤੇ ਆਪਣੀ ਡੂੰਘੀ ਸੰਵੇਦਨਾ ਜ਼ਾਹਰ ਕਰਦੇ ਹੋਏ ਕਿਹਾ ਕਿ, ''ਮੇਰਾ ਗੁੱਸਾ ਹਰ ਮਿੰਟ ਬਾਅਦ ਵੱਧ ਰਿਹਾ ਹੈ। ਰਾਜਾ ਉਨ੍ਹਾਂ ਦੇ ਅੰਤਿਮ ਸੰਸਕਾਰ ਲਈ ਵੀ ਨਹੀਂ ਆਇਆ। ਬੇਹੱਦ ਸ਼ਰਮ ਵਾਲੀ ਗੱਲ ਹੈ ਕਿ ਪਿਛਲੇ ਤਿੰਨ ਮਹੀਨਿਆਂ 'ਚ ਉਨ੍ਹਾਂ ਦੀ ਸਿਹਤ 'ਚ ਬਹੁਤ ਗਿਰਾਵਟ ਆਈ ਸੀ। ਮਰਨ ਤੋਂ ਦੋ ਦਿਨਾਂ ਪਹਿਲਾਂ ਜਦੋਂ ਮੈਂ ਉਨ੍ਹਾਂ ਨੂੰ ਮਿਲਣ ਗਿਆ ਤਾਂ ਉਸ ਸਮੇਂ ਵੀ ਉਹ ਕਹਿ ਰਹੀ ਸੀ ਕਿ ''ਮੇਰਾ ਰਾਜਾ ਆਵੇਗਾ।'' 

Punjabi Bollywood Tadka

 


Tags: Geeta KapoorDeathAradhyaFuneralClaimAshoke PanditBollywood Celebrity

Edited By

Chanda Verma

Chanda Verma is News Editor at Jagbani.