FacebookTwitterg+Mail

ਇਸ ਰੈਸਲਰ ਨੂੰ ਮਿਲਿਆ ਡਾਂਸ ਸ਼ੋਅ 'ਚ ਆਫਰ, ਪਤੀ ਨਾਲ ਆ ਸਕਦੀ ਹੈ ਨਜ਼ਰ

    1/9
16 February, 2017 05:06:59 PM
ਮੁੰਬਈ— ਬਾਲੀਵੁੱਡ ਦੇ ਅਦਾਕਾਰ ਆਮਿਰ ਖ਼ਾਨ ਦੀ ਫਿਲਮ 'ਦੰਗਲ' 'ਚ ਗੀਤਾ ਫੋਗਾਟ ਇਕ ਵਾਰ ਫਿਰ ਲਾਈਮਲਾਈਟ 'ਚ ਆ ਸਕਦੀ ਹੈ। ਫਿਲਮ ਤੋਂ ਬਾਅਦ ਫੋਗਾਟ ਭੈਣਾ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹੁਣ ਕੋਈ ਨਵੀਂ ਖ਼ਬਰ ਇਹ ਆ ਰਹੀ ਹੈ ਕਿ ਚੈੱਨਲ ਸਟਾਰ ਪਲੱਸ 'ਤੇ ਜਲਦੀ ਸੈਲੀਬ੍ਰੇਟੀ ਡਾਂਸ ਸ਼ੋਅ 'ਨਚ ਬੱਲੀਏ' ਦੇ ਨਵੇਂ ਸੀਜ਼ਨ ਲਈ ਰੈਸਲਰ ਗੀਤਾ ਫੋਗਾਟ ਨੂੰ ਵੀ ਸੱਦਾ ਮਿਲਿਆ। ਹਾਲਾਂਕਿ 'ਚ ਇਸ ਬਾਰੇ ਕੋਈ ਜਵਾਬ ਨਹੀਂ ਆਇਆ ਹੈ।
ਦੱਸਣਾ ਚਾਹੁੰਦੇ ਹਾਂ ਕਿ ਉਹ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ' 'ਚ ਵੀ ਮਹਿਮਾਨ ਬਣ ਕੇ ਸ਼ਾਮਲ ਹੋ ਚੁੱਕੀ ਹੈ। ਸ਼ੋਅ 'ਚ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਹਿੱਸਾ ਲਿਆ ਸੀ ਜੇਕਰ 'ਨਚ ਬੱਲੀਏ-8' ਪੂਰੀ ਤਰ੍ਹਾਂ ਵੱਖਰਾ ਸ਼ੋਅ ਹੈ। ਇਸ ਸ਼ੋਅ 'ਚ ਜੇ ਗੀਤਾ ਫੋਗਾਟ ਹਿੱਸਾ ਬਣੇਗੀ ਤਾਂ ਉਨ੍ਹਾਂ ਨੇ ਆਪਣੀ ਡਾਂਸਿੰਗ ਸਕਿੱਲਜ਼ ਦਿਖਾਉਣੇ ਹੋਣਗੇ। ਗੀਤਾ ਨੂੰ ਸ਼ੋਅ 'ਚ ਪਤੀ ਪਵਨ ਕੁਮਾਰ ਨਾਲ ਸ਼ਾਮਲ ਹੋਣ ਦੇ ਆਫਰ ਦਿੱਤਾ ਗਿਆ, ਜੋ ਖੁਦ ਵੀ ਇਕ ਰੈਸਲਰ ਹਨ।
ਕੌਣ ਹਨ ਗੀਤਾ ਫੋਗਾਟ
ਗੀਤਾ ਫੋਗਾਟ ਦੇਸ਼ ਦੀ ਪਹਿਲੀ ਮਹਿਲਾ ਓਲੰਪਿਕ ਹੈ, ਜਿਸ ਨੇ ਰੈਸਲਿੰਗ 'ਚ ਭਾਰਤ ਨੂੰ ਲਿਆ ਕੇ ਦਿੱਤਾ ਸੀ। ਗੀਤਾ ਨੇ ਹਰਿਆਣਾ ਦੇ ਬਲਾਲੀ ਪਿੰਡ ਦੀ ਰਹਿਣ ਵਾਲੀ ਹੈ ਅਤੇ ਹਾਲ ਹੀ 'ਚ ਉਨ੍ਹਾਂ ਨੇ ਰੈਸਲਰ ਪਵਨ ਨਾਲ ਵਿਆਹ ਕੀਤਾ ਹੈ। ਗੀਤਾ ਤੋਂ ਇਲਾਵਾ ਉਨ੍ਹਾਂ ਦੀ ਭੈਣ ਬਬੀਤਾ ਫੋਗਾਟ ਵੀ ਏਸ਼ੀਆ ਖੇਡਾਂ ਅਤੇ ਕਾਮਨਵੈਲਥ ਖੇਡਾਂ 'ਚ ਕਈ ਮੈਡਲ ਜਿੱਤ ਚੁੱਕੀ ਹੈ। ਗੀਤਾ ਦੇ ਪਿਤਾ ਪਹਿਲਵਾਨ ਮਹਾਵੀਰ ਫੋਗਾਟ ਦੇ ਪਿਤਾ ਪਰਿਵਾਰ ਅਤੇ ਸਮਾਜ ਦੇ ਵਿਰੋਧ ਬਾਵਜੂਦ ਇਨ੍ਹਾਂ ਲੜਕੀਆਂ ਨੂੰ ਕਿਸ ਤਰ੍ਹਾਂ ਰੈਸਲਿੰਗ ਲਈ ਟ੍ਰੇਨ ਕੀਤਾ। ਇਸ ਕਹਾਣੀ 'ਤੇ ਆਮਿਰ ਨੇ ਫਿਲਮ 'ਦੰਗਲ' ਬਣਾਈ ਹੈ।

Tags: geeta phogatNach Baliyewrestler ਗੀਤਾ ਫੋਗਾਟਰੈਸਲਰ ਨਚ ਬੱਲੀਏ