FacebookTwitterg+Mail

ਨਿੱਜੀ ਜ਼ਿੰਦਗੀ 'ਚ ਕੁਝ ਅਜਿਹੀ ਹੈ ਗੀਤਾ ਫੋਗਾਟ, ਗੋਲਗੱਪੇ ਖਾਂਦੀ ਆਈ ਨਜ਼ਰ

    1/8
21 February, 2017 12:35:56 PM
ਮੁੰਬਈ— ਬਾਲੀਵੁੱਡ ਸੁਪਰਸਟਾਰ ਆਮਿਰ ਖ਼ਾਨ ਨੇ ਫਿਲਮ 'ਦੰਗਲ' 'ਚ ਗੀਤਾ ਅਤੇ ਬਬੀਤਾ ਦੋ ਬੱਚੀਆਂ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਦੱਸਿਆ ਗਿਆ ਕਿ ਆਮਿਰ ਖ਼ਾਨ ਕਿਵੇਂ ਪਹਿਲਵਾਨੀ ਸਿਖਾਉਣਾ ਸ਼ੁਰੂ ਕਰਦੇ ਹਨ ਤਾਂ ਉਹ ਗੱਲਬੱਪੇ ਖਿਲਾਉਂਦੇ ਨਜ਼ਰ ਆਉਂਦੇ ਅਤੇ ਕਹਿੰਦੇ ਹਨ ਕਿ-ਅੱਜ ਜਿੰਨਾ ਖਾਣਾ ਹੈ ਖਾ ਲਓ, ਅੱਗੇ ਤੋਂ ਮੈਂ ਇਹ ਸਭ ਨਹੀਂ ਖਾਣ ਦੇਵਾਗਾਂ। ਉਸ ਦਿਨ ਤੋਂ ਬਾਅਦ ਦੋਵਾਂ ਬੱਚੀਆਂ ਲਈ ਗੱਲਗੱਪੇ ਖਾਣਾ ਇਕ ਤਰ੍ਹਾਂ ਬੈਨ ਹੋ ਜਾਂਦਾ ਹੈ ਅਤੇ ਪਰ ਉਨ੍ਹਾਂ ਦਾ ਗੱਲਗੱਪੇ ਨੂੰ ਦੇਖ ਕੇ ਮਨ ਲਲਚਾਉਂਦਾ ਹੈ।
ਨਿੱਜੀ ਜਿੰਦਗੀ 'ਚ ਵੀ ਗੀਤਾ ਨਾਲ ਕੁਝ ਅਜਿਹਾ ਹੀ ਹੋਇਆ ਸੀ। ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਰਾਏਪੁਰ ਦੇ ਸਪੋਰਟਸ ਫੇਸਟ ਦੀ ਕਲੋਜਿੰਗ ਸੇਰੇਮਨੀ 'ਚ ਰੈਸਲਰ ਗੀਤਾ ਫੋਗਾਟ ਪਹੁੰਚੀ। ਇਸ ਫੇਸਟ 'ਚ ਮੰਚ 'ਤੇ ਬੈਠੀ ਗੀਤਾ ਨੂੰ ਜਦੋ ਗੋਲਗੱਪੇ ਸਰਵ ਕੀਤੇ ਗਏ ਤਾਂ ਖੁਸ਼ ਹੋ ਗਈ ਜਿਵੇਂ ਕਿ ਆਮ ਲੜਕੀ ਖੁਸ਼ ਹੁੰਦੀ ਹੈ। ਗੀਤਾ ਨੂੰ ਆਪਣੇ ਸਾਹਮਣੇ ਗੱਲਗੱਪੇ ਖਾਂਦੇ ਦੇਖ ਕੇ ਫਿਲਮ ਨੂੰ ਯਾਦ ਕਰਦੇ ਹੋਏ ਮੌਜ਼ੂਦ ਵਿਦਿਆਰਥੀਆਂ ਨੇ ਖੂਬ ਤਾੜੀਆਂ ਵਜਾਈਆ। ਗੀਤਾ ਨੇ ਮਜਾਕੀਆਂ ਤਰੀਕੇ 'ਚ ਕਿਹਾ, ''ਬਾਪੂ ਸੇ ਮਤ ਕਹਿਣਾ ਮੈਨੇ ਗੋਲਗੱਪੇ ਖਾਏ।''

Tags: Geeta PhogatwrestlerAamir KhanDangalਗੀਤਾ ਫੋਗਾਟ ਰੈਸਲਰਆਮਿਰ ਖ਼ਾਨਦੰਗਲ