FacebookTwitterg+Mail

ਗੀਤਾ ਜ਼ੈਲਦਾਰ ਦਾ ਗੀਤ 'ਜ਼ਿੱਦੀ ਜੱਟ' ਯੂਟਿਊਬ 'ਤੇ ਖੂਬ ਬਟੋਰ ਰਿਹੈ ਵਾਹੋਵਾਹੀ (ਵੀਡੀਓ)

geeta zaildar
15 June, 2017 11:00:50 AM

ਜਲੰਧਰ— ਪੰਜਾਬੀ ਇੰਡੀਸਟਰੀ ਦੇ ਮਸ਼ਹੂਰ ਅਤੇ ਬਿੰਦਾਸ ਆਵਾਜ਼ ਦੇ ਮਾਲਕ ਗੀਤਾ ਜ਼ੈਲਦਾਰ ਦਾ ਗੀਤ 'ਜ਼ਿੱਦੀ ਜੱਟ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਯੂਟਿਊਬ 'ਤੇ 4 ਦਿਨਾਂ 'ਚ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਉਂਝ ਵੀ ਗੀਤਾ ਜ਼ੈਲਦਾਰ ਦੇ ਸਾਰੇ ਗੀਤ ਲੋਕਾਂ ਦੀ ਵਾਹੋਵਾਹੀ ਬਟੋਰ ਹੀ ਲੈਂਦੇ ਹਨ। 'ਲਾ ਕੇ ਝਾਂਜਰਾ ਮਿਲਨ ਆਈ ਗੋਰੀਏ', 'ਬੁੱਕਲ 'ਚ', 'ਗਾਨੀ', 'ਚਿੱਟੇ ਸੂਟ 'ਤੇ', 'ਦੇਸੀ ਗੇੜੀ ਰੂਟ' ਆਦਿ ਕਈ ਗੀਤਾ ਨਾਲ ਉਹ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਹਨ।


ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਸੰਗੀਤ ਕੁਵਰ ਵਿਰਕ ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦਾ ਨਿਰਦੇਸ਼ਨ ਰਿੰਪੀ ਪਿੰਸ ਦਾ ਹੈ ਅਤੇ ਮਿਊਜ਼ਿਕ ਲੇਬਲ ਟੀ-ਸੀਰੀਜ਼ ਦਾ ਹੈ।


Tags: Ziddi JattGeeta ZaildarPunjabi Songsਗੀਤਾ ਜ਼ੈਲਦਾਰਜ਼ਿੱਦੀ ਜੱਟ