FacebookTwitterg+Mail

ਕਿਰਾਏ ਦੇ ਮਕਾਨ ਦੀ 'ਟੈਂਸ਼ਨ' ਵਾਲੇ ਕਪਿਲ ਨੂੰ ਦੁਨੀਆ ਬਣਾਉਣਾ ਚਾਹੁੰਦੀ ਹੈ 'ਸ਼ਾਹੀ ਮਹਿਮਾਨ'

ginni chatrath and kapil sharma
15 December, 2018 10:45:34 AM

ਅੰਮ੍ਰਿਤਸਰ (ਸਫਰ) : 2018 ਦੇ ਸ਼ਾਹੀ ਵਿਆਹਾਂ 'ਚ ਸ਼ੁਮਾਰ ਕਾਮੇਡੀ ਕਿੰਗ ਕਪਿਲ ਸ਼ਰਮਾ-ਗਿੰਨੀ ਸ਼ਰਮਾ ਦੇ ਵਿਆਹ ਦੀਆਂ ਅਟਕਲਾਂ ਖਤਮ ਹੁੰਦੇ ਹੀ ਹੁਣ ਉਹ ਕਿਥੇ ਹਨੀਮੂਨ ਮਨਾਉਣ ਜਾ ਰਹੇ ਹਨ, ਇਸ 'ਤੇ ਚਰਚਾਵਾਂ ਛਿੜ ਗਈਆਂ ਹਨ। ਜਿਸ ਕਪਿਲ ਨੂੰ ਕਿਸੇ ਜ਼ਮਾਨੇ 'ਚ ਘਰ ਦਾ ਕਿਰਾਇਆ ਦੇਣ ਦੀ ਟੈਂਸ਼ਨ ਹੁੰਦੀ ਸੀ, ਰਾਮ ਨੇ ਅਜਿਹੀ ਲੀਲਾ ਕਰ ਦਿੱਤੀ ਕਿ ਰਾਮਲੀਲਾ ਦੇ ਮੰਚ ਤੋਂ ਕਪਿਲ ਬਾਲੀਵੁੱਡ ਦੇ ਮੰਚ ਤੱਕ ਜਾ ਪੁੱਜਾ। ਅੱਜ ਉਸੇ ਕਪਿਲ ਨੂੰ ਹਨੀਮੂਨ ਮਨਾਉਣ ਲਈ ਦੁਨੀਆ ਸ਼ਾਹੀ ਮਹਿਮਾਨ ਬਣਾਉਣਾ ਚਾਹੁੰਦੀ ਹੈ। ਕਪਿਲ-ਗਿੰਨੀ ਦੇ ਹਨੀਮੂਨ ਲਈ 7 ਸਮੁੰਦਰ ਪਾਰ 7 ਅਜਿਹੇ ਦੇਸ਼ਾਂ ਦੇ ਅਜਿਹੇ ਵੱਡੇ ਹੋਟਲਾਂ ਨੂੰ ਇੰਤਜ਼ਾਰ ਹੈ, ਜਿਥੇ ਕਪਿਲ ਹਨੀਮੂਨ ਲਈ ਜਾ ਸਕਦੇ ਹਨ। ਇਨ੍ਹਾਂ 7 ਦੇਸ਼ਾਂ 'ਚ ਅਮਰੀਕਾ, ਇੰਗਲੈਂਡ, ਕੈਨੇਡਾ, ਸਵਿਟਰਜ਼ਲੈਂਡ, ਆਸਟਰੇਲੀਆ, ਸਿੰਗਾਪੁਰ, ਬੈਲਜੀਅਮ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਦੇ ਵੱਡੇ ਹੋਟਲਾਂ ਵਿਚ ਕਪਿਲ ਕਈ ਵਾਰ ਰੁਕ ਚੁੱਕੇ ਹਨ। ਇਨ੍ਹਾਂ ਦੇਸ਼ਾਂ 'ਚ ਇਕ ਕਿਸੇ ਹੋਟਲ ਵਿਚ ਕਪਿਲ ਹਨੀਮੂਨ 'ਤੇ ਜਾ ਸਕਦੇ ਹਨ।

ਉਧਰ, ਕਪਿਲ ਦੇ ਖਾਸਮਖਾਸ ਦੋਸਤਾਂ ਦੀ ਮੰਨੀਏ ਤਾਂ ਕਪਿਲ ਹਨੀਮੂਨ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ 25 ਦਸੰਬਰ ਤੋਂ ਬਾਅਦ ਜਾ ਸਕਦੇ ਹਨ। ਵਿਆਹ ਤੋਂ ਬਾਅਦ  ਕਪਿਲ ਦਾਸਾਰਾ ਧਿਆਨ ਆਪਣੇ ਨਵੇਂ ਸ਼ੋਅ 'ਤੇ ਹੈ, ਜਿਸ ਵਿਚ ਉਸ ਦੀ ਹਮਸਫਰ ਗਿੰਨੀ ਵੀ ਦਿਸੇਗੀ। ਕਪਿਲ ਦੇ ਵਿਆਹ ਬਾਅਦ ਮੁੰਬਈ ਵਿਚ 24 ਦਸੰਬਰ ਨੂੰ ਬਾਲੀਵੁੱਡ ਸਿਤਾਰਿਆਂ ਲਈ ਰਿਸੈਪਸ਼ਨ ਹੈ। ਅਜਿਹੇ 'ਚ ਕਪਿਲ ਦੇ ਹਨੀਮੂਨ ਦਾ ਟ੍ਰਿਪ ਨਵੇਂ ਸਾਲ ਦੇ ਆਗਮਨ 'ਤੇ ਲੱਗ ਸਕਦਾ ਹੈ। ਕਪਿਲ ਦੇ ਦੋਸਤ ਤੇਜੀ ਸੰਧੂ ਕਹਿੰਦੇ ਹਨ ਕਿ ਕਪਿਲ ਕਮੇਡੀ ਦਾ ਸੁਪਰਸਟਾਰ ਹੈ। ਦੁਨੀਆ ਕਪਿਲ ਨੂੰ ਜਾਣਦੀ ਹੈ। ਕਪਿਲ ਦਾ ਕਿਸੇ ਹੋਟਲ ਵਿਚ ਰੁਕਣਾ ਉਸ ਹੋਟਲ ਨੂੰ ਪਬਲੀਸਿਟੀ ਦਿਵਾ ਦਿੰਦਾ ਹੈ। ਹਨੀਮੂਨ 'ਤੇ ਉਹ ਕਿਥੇ ਜਾਂਦੇ ਹਨ, ਕਦੋਂ ਜਾਂਦੇ ਹਨ, ਇਹ ਉਨ੍ਹਾਂ ਦਾ ਨਿੱਜੀ ਮਸਲਾ ਹੈ। ਵਿਆਹ ਦਾ ਜਸ਼ਨ ਦੋਸਤਾਂ ਨੇ ਮਿਲ ਕੇ ਮਨਾਇਆ ਹੈ। ਕਪਿਲ 'ਕਪਲ' ਬਣ ਗਏ ਹਨ, ਬਸ ਉਹ ਦਿਨ ਰੱਬ ਜਲਦੀ ਲੈ ਕੇ ਆਏ ਜਦੋਂ ਕਪਿਲ ਦੇ ਦੋਸਤਾਂ ਵਿਚ ਕੋਈ ਚਾਚਾ ਬਣੇ ਤਾਂ ਕੋਈ ਤਾਇਆ।
ਕਪਿਲ ਅਕਸਰ ਮਹਿੰਗੀ ਗੱਡੀ ਦੇਖ ਕਹਿੰਦਾ ਸੀ 'ਅਬੇ ਕਿਆ ਕਮਾਲ ਕੀ ਚੀਜ਼ ਹੈ'

ਕਪਿਲ ਦੇ ਕਾਲਜ ਦੇ ਦੋਸਤ ਗੁਰਤੇਜ ਮਾਨ ਨੇ ਕਿਹਾ ਕਿ ਕਪਿਲ ਕਾਲਜ ਦੇ ਦਿਨਾਂ 'ਚ ਜਦੋਂ ਸੜਕ 'ਤੇ ਲੰਮੀ ਅਤੇ ਮਹਿੰਗੀ ਗੱਡੀ ਦੇਖਦਾ ਤਾਂ ਇਹੀ ਕਹਿੰਦਾ ਸੀ ਕਿ ਅਬੇ ਕਿਆ ਕਮਾਲ ਕੀ ਚੀਜ਼ ਹੈ। ਇਹ ਸ਼ਬਦ ਉਹ ਗੱਡੀ ਦੇਖ ਕੇ ਕਿਹਾ ਕਰਦਾ ਸੀ,  ਦੋਸਤ ਚਿੜਾਇਆ ਕਰਦੇ ਸਨ ਕਿ ਕਪਿਲ ਤੁਹਾਡੀ ਨਜ਼ਰ ਕਿਸ 'ਤੇ ਹੈ, ਕਮਾਲ ਦੀ ਚੀਜ਼ ਕੀ ਹੈ? ਇਹ ਸੁਣਦੇ ਹੀ ਕਪਿਲ ਝੇਪ ਜਾਂਦਾ ਤੇ ਕਹਿੰਦਾ ਮੈਂ ਕਾਰ ਦੀ ਗੱਲ ਕੀਤੀ ਹੈ, ਬੇਕਾਰ ਗੱਲਾਂ ਨਾ ਕਰੋ, ਦੇਖਣਾ ਅਜਿਹੀ ਹੀ ਕਾਰ ਆਪਣੇ ਕੋਲ ਹੋਵੇਗੀ, ਇਹ ਸੁਣ ਕੇ ਦੋਸਤ ਕਪਿਲ ਨੂੰ ਕਿਹਾ ਕਰਦੇ ਸਨ ਤੂੰ ਤਾਂ ਸਾਡਾ ਹੀਰੋ ਹੈ, ਆਉਣ ਵਾਲਾ ਸੁਪਰਸਟਾਰ। ਉਪਰ ਵਾਲੇ ਨੇ ਦੋਸਤਾਂ ਦੀ ਜ਼ੁਬਾਨ ਸੱਚ ਕਰ ਦਿੱਤੀ। ਕਰੋੜਾਂ ਦੀ ਗੱਡੀ 'ਚ ਜਦੋਂ ਕਪਿਲ ਦੁਲਹਾ ਗਿੰਨੀ ਨੂੰ ਲੈ ਕੇ ਹੋਲੀ ਸਿਟੀ ਪੁੱਜਾ ਤਾਂ ਦੇਖਣ ਵਾਲੇ ਕਪਿਲ ਦੇ ਸ਼ਾਹੀ ਵਿਆਹ ਦੇ ਚਰਚੇ ਕਰ ਰਹੇ ਸਨ।


Tags: Ginni Chatrath Kapil Sharma Wedding Jalandhar Amritsar

Edited By

Sunita

Sunita is News Editor at Jagbani.