FacebookTwitterg+Mail

ਕਪਿਲ ਦੇ ਪੈਦਾ ਹੋਣ 'ਤੇ ਖਬਰ ਆਈ ਸੀ ਕਿ ਘਰ 'ਚ ਆਇਆ ਹੈ 'ਖਜ਼ਾਨਾ'

ginni chatrath and kapil sharma
05 December, 2018 10:26:56 AM

ਅੰਮ੍ਰਿਤਸਰ/ਜਲੰਧਰ (ਸਫਰ, ਨਵਦੀਪ) : ਦੁਨੀਆ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਦੇ 'ਖੂਨ' 'ਚ ਹਾਸਾ ਹੈ, ਇਸੇ ਕਰ ਕੇ ਜਦੋਂ ਕਪਿਲ ਪੈਦਾ ਹੋਇਆ ਤਾਂ 'ਗੇਟ' ਤੋਂ ਖਬਰ ਆਈ ਕਿ ਘਰ ਵਿਚ ਖੁਸ਼ੀਆਂ ਦਾ 'ਖਜ਼ਾਨਾ' ਆਇਆ ਹੈ। ਇਹ ਖਬਰ ਜਿਵੇਂ ਹੀ ਕਪਿਲ ਦੀ ਮਾਸੀ ਸ਼ੀਲਾ ਸ਼ਰਮਾ ਕੋਲ ਪਹੁੰਚੀ ਤਾਂ ਉਹ ਖੁਸ਼ੀ ਨਾਲ ਝੂਮ ਉਠੀ। ਉਸ ਜ਼ਮਾਨੇ 'ਚ ਮੋਬਾਇਲ ਤਾਂ ਨਹੀਂ ਸਨ ਪਰ ਸੁੱਖ-ਦੁੱਖ ਦੇ ਸੁਨੇਹੇ ਆਉਂਦੇ ਸਨ। ਕਪਿਲ ਦਾ ਜਨਮ ਅੰਮ੍ਰਿਤਸਰ ਦੇ ਗੇਟ ਖਜ਼ਾਨਾ ਨਾਲ ਲੱਗਦੇ ਉਸ ਕਿਰਾਏ ਦੇ ਘਰ 'ਚ ਹੋਇਆ ਸੀ, ਜਿਥੇ ਮਾਂ ਜਨਕ ਰਾਣੀ ਵੱਡੇ ਬੇਟੇ ਅਸ਼ੋਕ ਦੇ ਜਨਮ ਤੋਂ ਬਾਅਦ ਰਹਿ ਰਹੀ ਸੀ।

ਪਤੀ ਜਤਿੰਦਰ ਪੁੰਜ ਪੁਲਸ ਵਿਚ ਸਨ, ਈਮਾਨਦਾਰ ਸਨ, ਅਜਿਹੇ 'ਚ ਘਰ ਦਾ ਗੁਜ਼ਾਰਾ ਆਰਾਮ ਨਾਲ ਚੱਲਦਾ ਸੀ। ਹਾਲਾਂਕਿ ਜਨਕ ਰਾਣੀ ਖਜ਼ਾਨਾ ਗੇਟ ਰਹਿੰਦੀ ਸੀ, ਅਜਿਹੇ 'ਚ ਉਨ੍ਹਾਂ ਨੂੰ 'ਗੇਟ ਵਾਲੀ ਮਾਸੀ ਜੀ' ਬਲਦੇਵ ਰਾਜ ਸ਼ਰਮਾ (ਰਿਟਾਇਰਡ ਅਧਿਕਾਰੀ ਅਤੇ ਕਪਿਲ ਦੇ ਮਾਸੜ) ਅਤੇ ਪਤਨੀ ਸ਼ੀਲਾ ਸ਼ਰਮਾ (ਮਾਸੀ) ਦੀਆਂ ਬੇਟੀਆਂ ਗੀਤਾ, ਸੁਨੀਤਾ ਤੇ ਜੋਤੀ (ਭੈਣਾਂ) ਕਿਹਾ ਕਰਦੀਆਂ ਸਨ। ਕਪਿਲ ਦਾ ਖਜ਼ਾਨਾ ਗੇਟ ਨੇੜੇ ਜਿਥੇ ਜਨਮ ਹੋਇਆ, ਉਥੇ ਹੀ ਰੇਲਵੇ ਬੀ-ਬਲਾਕ ਕਾਲੋਨੀ ਵਿਚ 15 ਨੰਬਰ ਲਾਈਨ 'ਚ ਕਰੀਬ 8 ਸਾਲ ਰਹੇ। ਇਥੇ ਸਕੂਲ ਵਿਚ ਕਦਮ ਰੱਖਿਆ ਤੇ ਉਥੇ ਹੀ ਪਹਿਲਾਂ ਰਾਮਲੀਲਾ ਦੇ ਮੰਚ 'ਤੇ ਰਾਮਲੀਲਾ ਕੀਤੀ ਅਤੇ ਉਸ ਤੋਂ ਬਾਅਦ ਮੰਚ ਨਾਲ ਜੁੜੇ। ਬਾਅਦ ਵਿਚ ਪੁਲਸ ਕੁਆਰਟਰ (ਨੇੜੇ ਜ਼ਿਲਾ ਕਚਹਿਰੀ) ਚਲੇ ਗਏ ਤੇ 2008 ਵਿਚ ਇਥੇ ਰਣਜੀਤ ਐਵੀਨਿਊ 'ਚ ਕੋਠੀ ਬਣਾ ਲਈ।

ਬਲਦੇਵ ਰਾਜ ਸ਼ਿਵ ਦੇ ਭਗਤ ਹਨ ਅਤੇ ਸ਼ਿਵ ਨਗਰ ਕਾਲੋਨੀ 'ਚ ਪਤਨੀ ਤੇ ਦੋਹਤਾ ਰਿਤੇਸ਼ ਸ਼ਰਮਾ ਨਾਲ ਰਹਿੰਦੇ ਹਨ। ਕਹਿੰਦੇ ਹਨ ਕਿ ਕਪਿਲ ਦੀ ਮਾਂ ਜਨਕ ਰਾਣੀ ਦੇ ਵਿਆਹ ਦੇ ਵਿਚੋਲੇ ਬਣੇ ਸਨ। ਸ਼ੀਲਾ ਖੁਸ਼ ਹੈ ਕਿ ਭੈਣ ਜਨਕ ਰਾਣੀ ਦੇ ਰਿਸ਼ਤਾ ਕਰਵਾਉਣ ਦਾ ਸੁਭਾਗ ਮਿਲਿਆ ਤੇ ਹੁਣ ਭੈਣ ਦੇ ਉਸ ਬੇਟੇ ਕਪਿਲ ਦੇ ਵਿਆਹ ਵਿਚ ਸ਼ਾਮਿਲ ਹੋ ਰਹੇ ਹਨ, ਜਿਸ ਵਿਆਹ ਵਿਚ ਦੁਨੀਆ ਸ਼ਾਮਿਲ ਹੋਣ ਨੂੰ ਬੇਚੈਨ ਬੈਠੀ ਹੈ। ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਬ ਬੱਚਨ ਅਤੇ ਹਾਸਿਆਂ ਦੇ ਸ਼ਹਿਨਸ਼ਾਹ ਕਪਿਲ ਸ਼ਰਮਾ ਨਾਲ ਇਹ ਪਰਿਵਾਰ ਯਾਦਗਾਰ ਤਸਵੀਰ ਖਿਚਵਾਉਣਾ ਚਾਹੁੰਦਾ ਹੈ। ਕਹਿੰਦੇ ਹਨ ਕਿ ਬਸ ਹੁਣ 12 ਦਸੰਬਰ ਦਾ ਇੰਤਜ਼ਾਰ ਹੈ।

ਕਪਿਲ ਦਾ ਦਿਲ ਰੋਂਦਾ ਰਿਹਾ ਪਰ ਉਹ ਜਗ ਨੂੰ ਹਸਾਉਂਦਾ ਰਿਹਾ
ਜਗ ਬਾਣੀ ਨੇ ਕਪਿਲ ਸ਼ਰਮਾ ਦੇ ਮਾਸੜ-ਮਾਸੀ ਨਾਲ ਖਾਸ ਗਰ ਕੇ ਕਪਿਲ ਦੇ ਬਚਪਨ ਦੇ ਉਨ੍ਹਾਂ ਪਲਾਂ ਨੂੰ ਸਾਂਝਾ ਕੀਤਾ ਜੋ ਅਤੀਤ 'ਚ ਧੁੰਦਲੇ ਪੈ ਚੁੱਕੇ ਸਨ। ਕੁਰੇਦਿਆ ਉਨ੍ਹਾਂ ਦਿਨਾਂ ਦੇ ਪਲਾਂ ਨੂੰ ਲੈ ਕੇ ਜਦੋਂ ਕਪਿਲ 'ਗੁਰਬਤ' ਵਿਚ ਕਦੇ ਫੋਟੋ ਸਟੇਟ ਦੀ ਦੁਕਾਨ ਤਾਂ ਕਦੇ ਡਰਾਈਕਲੀਨ ਦੀ ਦੁਕਾਨ 'ਤੇ ਨੌਕਰੀ ਕਰਿਆ ਕਰਦੇ ਸਨ। ਦੱਸਿਆ ਇਹ ਵੀ ਕਿ ਕਪਿਲ ਦੇ ਪਿਤਾ ਦੇ ਰੋਗ ਵਿਚ ਕਪਿਲ ਦਾ ਪਰਿਵਾਰ 2 ਵਕਤ ਦੀ ਰੋਟੀ ਜਾਂ ਪਿਤਾ ਦੀ ਦਵਾਈ ਦੋਵਾਂ 'ਚੋਂ ਇਕ ਸੋਚਣ 'ਤੇ ਮਜਬੂਰ ਹੋ ਗਿਆ ਸੀ ਪਰ ਕਪਿਲ ਨੇ ਹੱਸਦੇ ਹੋਏ ਆਪਣੇ ਪਰਿਵਾਰ, ਇੰਝ ਕਹੋ ਕਿ ਜਨਕ ਰਾਣੀ ਦਾ ਸਰਵਣ ਕੁਮਾਰ ਬਣ ਗਿਆ। ਖੁਸ਼ੀ ਹੈ ਕਿ ਕਪਿਲ ਕਦੇ ਮੁਸੀਬਤ ਵਿਚ ਰੋਇਆ ਨਹੀਂ ਅਤੇ ਦਿਲ ਰੋਂਦਾ ਰਿਹਾ ਪਰ ਕਪਿਲ ਜਗ ਨੂੰ ਹਸਾਉਂਦਾ ਰਿਹਾ। ਅਜਿਹੇ ਸਿਤਾਰੇ ਜ਼ਮੀਨ 'ਤੇ ਘੱਟ ਮਿਲਦੇ ਹਨ, ਜੋ ਆਪਣੇ 'ਤੇ ਹੱਸਣ ਤੇ ਦੂਜੇ ਨੂੰ ਰੋਂਦੇ ਹੋਏ ਹਸਾਉਣ।

ਕਪਿਲ 24 ਨੂੰ ਦੇਣਗੇ ਮੁੰਬਈ 'ਚ ਬਾਲੀਵੁੱਡ ਨੂੰ 'ਡਬਲ ਪਾਰਟੀ'
'ਕੌਣ ਬਣੇਗਾ ਕਰੋੜਪਤੀ' ਦੇ ਮੰਚ ਤੋਂ ਬਿੱਗ ਬੀ ਅਮਿਤਾਬ ਬੱਚਨ ਦੇ ਸਾਹਮਣੇ ਕਪਿਲ ਸ਼ਰਮਾ ਨੇ ਦੁਬਾਰਾ ਆਪਣੇ ਪ੍ਰਸ਼ੰਸਕਾਂ ਲਈ ਆਪਣੇ ਖਾਸ ਸ਼ੋਅ ਨਾਲ ਹਾਜ਼ਰ ਹੋਣ ਦੀ ਗੱਲ ਕਹਿ ਕੇ ਦੁਨੀਆ ਨੂੰ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਅਖੀਰ ਇਸ 'ਤੇ ਕਪਿਲ ਕੀ ਧਮਾਕਾ ਕਰਨ ਵਾਲੇ ਹਨ। ਜਗ ਬਾਣੀ ਨਾਲ ਗੱਲਬਾਤ ਵਿਚ ਕਪਿਲ ਦੇ ਮਾਸੜ ਦੱਸਦੇ ਹਨ ਕਿ ਕਪਿਲ 24 ਦਸੰਬਰ ਨੂੰ ਮੁੰਬਈ 'ਚ ਬਾਲੀਵੁੱਡ ਸਟਾਰਾਂ ਲਈ ਖਾਸ ਤੌਰ 'ਤੇ ਰਿਸੈਪਸ਼ਨ ਪਾਰਟੀ ਦੇ ਰਿਹਾ ਹੈ ਤੇ ਸਰਪ੍ਰਾਈਜ਼ ਨਾਲ 'ਡਬਲ ਪਾਰਟੀ'। ਅਜਿਹੇ 'ਚ ਸੰਭਵ ਹੈ ਕਿ ਇਸ ਖੁਸ਼ੀ ਮੌਕੇ ਕਪਿਲ ਸ਼ਰਮਾ ਆਪਣੇ ਅਗਲੇ ਸ਼ੋਅ ਦੀ ਤਰੀਕ ਤੈਅ ਕਰ ਦੇਣ ਤੇ ਇਹ ਵੀ ਧਮਾਕਾ ਕਰ ਦੇਣ ਕਿ ਇਸ ਵਾਰ ਦਰਸ਼ਕ ਉਨ੍ਹਾਂ ਨੂੰ ਕਦੋਂ ਤੇ ਕਿਸ ਚੈਨਲ 'ਤੇ ਦੇਖ ਸਕਦੇ ਹਨ।


Tags: Ginni Chatrath Kapil Sharma The Kapil Sharma Show Wedding Jalandhar Cabbana Resort Amritsar

Edited By

Sunita

Sunita is News Editor at Jagbani.