FacebookTwitterg+Mail

13 ਸਾਲ ਦੀ ਦੋਸਤੀ ਰਿਸ਼ਤੇ 'ਚ ਬਦਲੀ, ਦੇਖੋ ਕਪਿਲ-ਗਿੰਨੀ ਦੀਆਂ ਵੈਡਿੰਗ ਤਸਵੀਰਾਂ

ginni chatrath and kapil sharma
13 December, 2018 01:30:35 PM

ਜਲੰਧਰ(ਬਿਊਰੋ) : ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ 13 ਸਾਲ ਦੀ ਜਾਣ ਪਛਾਣ ਤੋਂ ਬਾਅਦ ਬੁੱਧਵਾਰ ਨੂੰ ਆਖਿਰਕਾਰ ਇਕ ਹੋ ਹੀ ਗਏ। ਕਲੱਬ ਕਬਾਨਾ 'ਚ ਦੋਵੇਂ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। ਕਪਿਲ ਤੇ ਗਿੰਨੀ ਸਾਲ 2005 'ਚ ਮਿਲੇ ਸਨ।

Punjabi Bollywood Tadka

ਕਪਿਲ ਅੰਮ੍ਰਿਤਸਰ ਤੋਂ ਕਰੀਬ 7 ਵਜੇ ਕਲੱਬ ਕਬਾਨਾ ਪਹੁੰਚੇ ਸਨ। ਦੋਵੇਂ ਗ੍ਰੀਨ ਥੀਮ 'ਤੇ ਡਰੈੱਸ ਪਾ ਕੇ ਆਏ ਸਨ।

Punjabi Bollywood Tadka

ਕਪਿਲ ਨੇ ਗ੍ਰੀਨ ਤੇ ਸਿਲਵਰ ਕੰਬੀਨੇਸ਼ਨ ਦੀ ਸ਼ੇਰਵਾਨੀ ਪਾਈ ਸੀ ਤੇ ਗੋਲਡਨ ਪੱਗ ਬੰਨ੍ਹੀ ਸੀ ਜਦੋਂ ਕਿ ਗਿੰਨੀ ਰੈੱਡ ਤੇ ਗੋਲਡਨ ਲਹਿੰਗਾ ਪਾਇਆ ਸੀ।

Punjabi Bollywood Tadka

ਦੱਸ ਦੇਈਏ ਕਿ ਦੋਵਾਂ ਦੀ ਜੋੜੀ ਕਾਫੀ ਖੂਬਸੂਰਤ ਲੱਗ ਰਹੀ ਸੀ। ਗਿੰਨੀ ਦਾ ਲਹਿੰਗਾ ਕਾਫੀ ਖੂਬਸੂਰਤ ਸੀ, ਜਿਸ ਖਾਸ ਤਰੀਕੇ ਨਾਲ ਡਿਜ਼ਾਈਨ ਕਰਵਾਇਆ ਗਿਆ ਸੀ।

Punjabi Bollywood Tadka

ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਗਿੰਨੀ ਦੇ ਲਹਿੰਗੇ 'ਤੇ ਕਾਫੀ ਸ਼ਾਨਦਾਰ ਤਰੀਕੇ ਨਾਲ ਵਰਕ ਕੀਤਾ ਗਿਆ ਹੈ। ਗਿੰਨੀ ਦੇ ਲਹਿੰਗੇ 'ਚ ਮਹਿਲ ਦਾ ਡਿਜ਼ਾਈਨ ਬਣਵਾਇਆ ਗਿਆ ਸੀ।

Punjabi Bollywood Tadka
ਦੱਸ ਦੇਈਏ ਕਿ ਸਿਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ।

Punjabi Bollywood Tadka

ਮੰਚ 'ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ।

Punjabi Bollywood Tadka

ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। 

Punjabi Bollywood Tadka
ਦੱਸਣਯੋਗ ਹੈ ਕਿ ਕਪਿਲ ਤੇ ਗਿੰਨੀ ਦੇ ਵਿਆਹ ਵਾਲੀ ਸਟੇਜ ਨੂੰ ਲਾਲ ਤੇ ਚਿੱਟੇ ਰੰਗ ਦੇ ਗੁਲਾਬਾਂ ਤੇ ਕਲੀਆਂ ਨਾਲ ਸਜਾਇਆ ਗਿਆ ਸੀ। ਰਾਤ ਕਰੀਬ ਸਾਢੇ ਬਾਰਾਂ ਵਜੇ ਦੋਵੇਂ ਸਟੇਜ 'ਤੇ ਆਏ। ਇਨ੍ਹਾਂ ਦੇ ਆਉਂਦੇ ਹੀ ਜੈਮਾਲਾ ਤੇ ਫੇਰਿਆਂ ਦੀ ਰਸਮ ਹੋਈ।

 


Tags: Ginni Chatrath Red Lehenga Kapil Sharma Wedding Jalandhar Amritsar Gurdas Maan Navjot Singh Sidhu Instagram

Edited By

Sunita

Sunita is News Editor at Jagbani.