ਮੁੰਬਈ (ਬਿਊਰੋ) : 12 ਦਸੰਬਰ ਨੂੰ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਜਲੰਧਰ ਦੇ ਕਲੱਬ ਕਬਾਨਾ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਸ਼ੁੱਕਰਵਾਰ ਨੂੰ ਕਪਿਲ ਨੇ ਅੰਮ੍ਰਿਤਸਰ 'ਚ ਰਿਸ਼ਤੇਦਾਰਾਂ ਤੇ ਦੋਸਤਾਂ ਲਈ ਰਿਸੈਪਸ਼ਨ ਪਾਰਟੀ ਰੱਖੀ ਸੀ, ਜਿਸ 'ਚ ਪੰਜਾਬੀ ਫਿਲਮੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਕਪਿਲ ਦੇ ਸੋਸ਼ਲ ਮੀਡੀਆ ਫੈਨ ਕਲੱਬ ਅਕਾਊਂਟ 'ਤੇ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ 'ਚ ਕਾਮੇਡੀਅਨ ਪਰਪਲ ਕਲਰ ਦੀ ਸ਼ੇਰਵਾਨੀ 'ਚ ਨਜ਼ਰ ਆਏ। ਉਥੇ ਹੀ ਗਿੰਨੀ ਨੇ ਮਲਟੀ ਕਲਰ ਟ੍ਰਡੀਸ਼ਨਲ ਆਊਟਫਿੱਟ ਪਾਈ ਸੀ, ਜਿਸ 'ਚ ਉਹ ਬੇਹੱਦ ਸ਼ਾਨਦਾਰ ਲੱਗ ਰਹੀ ਹੈ।
ਗਿੰਨੀ ਨੇ ਹੱਥਾਂ 'ਚ ਲਾਲ ਚੂੜਾ, ਗਲੇ 'ਚ ਮੰਗਲਸੂਤਰ, ਭਾਰੀ ਗਹਿਣੇ, ਮੱਥੇ 'ਤੇ ਟਿੱਕਾ ਲਾਇਆ ਸੀ। ਗਿੰਨੀ ਆਪਣੇ ਹਰ ਵਿਆਹ 'ਚ ਖੂਬਸੂਰਤ ਲੱਗ ਰਹੀ ਸੀ।
ਇਨ੍ਹਾਂ ਦੀ ਰਿਸੈਪਸ਼ਨ ਪਾਰਟੀ 'ਚ ਸਤਿੰਦਰ ਸਰਤਾਜ, ਭਗਵੰਤ ਮਾਨ ਸਮੇਤ ਹੋਰ ਸਿਤਾਰੇ ਵੀ ਨਜ਼ਰ ਆਏ। ਇਸ ਰਿਸੈਪਸ਼ਨ ਪਾਰਟੀ 'ਚ ਦਲੇਰ ਮਹਿੰਦੀ ਨੇ ਆਪਣੇ ਸੁਪਰਹਿੱਟ ਗੀਤਾਂ ਦਾ ਅਖਾੜਾ ਲਾਇਆ।
ਦੱਸ ਦੇਈਏ ਕਿ ਅੰਮ੍ਰਿਤਸਰ ਤੋਂ ਬਾਅਦ ਕਪਿਲ ਮੁੰਬਈ 'ਚ ਵੀ ਰਿਸੈਪਸ਼ਨ ਪਾਰਟੀ ਦੇਣਗੇ, ਜਿਸ 'ਚ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਦੇ ਨਾਮੀ ਸਿਤਾਰੇ ਸ਼ਿਰਕਤ ਕਰਨਗੇ। ਮੁੰਬਈ ਰਿਸੈਪਸ਼ਨ 24 ਦਸੰਬਰ ਨੂੰ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਕਪਿਲ ਤੇ ਗਿੰਨੀ ਨੇ ਦੋ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਪਹਿਲਾ ਹਿੰਦੂ ਤੇ ਦੂਜਾ ਸਿੱਖ ਰੀਤੀ-ਰਿਵਾਜਾਂ ਮੁਤਾਬਕ। ਸੋਸ਼ਲ ਮੀਡੀਆ 'ਤੇ ਕਪਿਲ ਤੇ ਗਿੰਨੀ ਦੇ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਦੱਸ ਦੇਈਏ ਕਿ ਸਰਦੂਲ ਸਿੰਕਦਰ, ਰਣਜੀਤ ਬਾਵਾ ਨੇ ਗੁਰਦਾਸ ਮਾਨ ਨਾਲ ਮਿਲ ਕੇ ਪੰਜਾਬੀ ਗੀਤਾਂ ਨਾਲ ਰੌਣਕਾਂ ਲਾਈਆਂ। ਮੰਚ 'ਤੇ ਇਨ੍ਹਾਂ ਨਾਲ ਅਭਿਸ਼ੇਕ ਕ੍ਰਿਸ਼ਣਾ, ਸੁਮੋਨਾ ਚਕਰਵਰਤੀ, ਰਾਜੀਵ ਠਾਕੁਰ ਤੇ ਹੋਰ ਕਾਮੇਡੀਅਨ ਸਨ। ਇਸ ਤੋਂ ਇਲਾਵਾ ਜਸਬੀਰ ਜੱਸੀ, ਅਮਰ ਨੂਰੀ, ਲੋਕ ਗਾਇਕ ਹੰਸ ਰਾਜ ਹੰਸ, ਮਿਸ ਪੂਜਾ ਨੇ ਕਪਿਲ ਨੂੰ ਨਵੀਂ ਸ਼ੁਰੂਆਤ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।