ਜਲੰਧਰ (ਬਿਊਰੋ)— ਸ਼ੁੱਕਰਵਾਰ ਨੂੰ ਪੰਜਾਬੀ ਗਾਇਕਾ ਗਿੰਨੀ ਮਾਹੀ ਦਾ ਗੀਤ 'ਸੂਟ ਪਟਿਆਲਾ' ਰਿਲੀਜ਼ ਹੋਇਆ ਹੈ, ਜੋ ਤੁਹਾਨੂੰ ਭੰਗੜਾ ਪਾਉਣ 'ਤੇ ਮਜਬੂਰ ਕਰੇਗਾ। ਗਿੰਨੀ ਮਾਹੀ ਨੇ ਗੀਤ ਨੂੰ ਬੇਹੱਦ ਖੂਬਸੂਰਤ ਢੰਗ ਨਾਲ ਗਾਇਆ ਹੈ। ਗਿੰਨੀ ਮਾਹੀ ਮਿੱਠੀ ਤੇ ਖੂਬਸੂਰਤ ਆਵਾਜ਼ ਦੀ ਮਾਲਕਣ ਹੈ, ਜੋ ਪਹਿਲਾਂ ਕਈ ਧਾਰਮਿਕ ਗੀਤ ਗਾ ਕੇ ਲੋਕਾਂ ਵਿਚਾਲੇ ਵੱਖਰੀ ਪਛਾਣ ਬਣਾ ਚੁੱਕੀ ਹੈ। 'ਸੂਟ ਪਟਿਆਲਾ' ਗਿੰਨੀ ਮਾਹੀ ਦਾ ਪਹਿਲਾ ਕਮਰਸ਼ੀਅਲ ਗੀਤ ਹੈ।
ਦੱਸਣਯੋਗ ਹੈ ਕਿ 'ਸੂਟ ਪਟਿਆਲਾ' ਦੇ ਬੋਲ ਜ਼ੋਰਾ ਧਕੋਵਾਲੀਆ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਬਲਡੀ ਬੀਟ ਨੇ ਦਿੱਤਾ ਹੈ। ਗੀਤ ਨੂੰ ਕ੍ਰਿਏਟਿਵ ਕਰਿਊ ਨੇ ਡਾਇਰੈਕਟਰ ਕੀਤਾ ਹੈ, ਜਿਹੜਾ ਕਿ ਜਸ ਰਿਕਾਰਡਸ ਦੇ ਬੈਨਰ ਹੇਠ ਯੂਟਿਊਬ 'ਤੇ ਰਿਲੀਜ਼ ਹੋਇਆ ਹੈ।