FacebookTwitterg+Mail

ਗਿੱਪੀ ਗਰੇਵਾਲ ਨੇ ਕੀਤਾ ਐਲਾਨ, ਅਗਲੇ ਸਾਲ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ‘ਕੈਰੀ ਆਨ ਜੱਟਾ 3’

gippy grewal
26 January, 2020 03:41:52 PM

ਜਲੰਧਰ(ਬਿਊਰੋ)- ਪਾਲੀਵੁੱਡ ’ਚ ਸੀਕਵਲ ਫਿਲਮਾਂ ਤੋਂ ਬਾਅਦ ਥ੍ਰੀਕੁਅਲ ਫਿਲਮਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਹੁਣ ਪਾਲੀਵੁੱਡ ਵਿਚ ਕਿਸੇ ਇਕ ਫਿਲਮ ਦੇ ਇਕ ਨਹੀਂ ਸਗੋਂ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਆਪਣੀ ਫਿਲਮ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਕੈਪਸ਼ਨ ਵੀ ਦਿੱਤੀ ਹੈ। ਗਿੱਪੀ ਗਰੇਵਾਰ ਨੇ ਲਿਖਿਆ,‘‘ਲਓ ਜੀ ਚੱਕੋ ‘ਕੈਰੀ ਆਨ ਜੱਟਾ 3’ ਕਰਲੋ ਡੇਟ ਲਾਕ 25 ਜੂਨ 2021...’’।


ਦੱਸ ਦੇਈਏ ਕਿ ਗਿੱਪੀ ਗਰੇਵਾਲ ਅਗਲੇ ਸਾਲ ਆਪਣੀ ਫਿਲਮ ‘ਕੈਰੀ ਆਨ ਜੱਟਾ’ ਦਾ ਤੀਜਾ ਭਾਗ ਲੈ ਕੇ ਆ ਰਹੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਹੀ ਪ੍ਰੋਡਿਊਸ ਕਰ ਰਹੇ ਹਨ। ਸਪੀਪ ਕੰਗ ਇਸ ਫਿਲਮ ਦੇ ਡਾਇਰੈਕਟਰ ਹਨ। ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਤੇ ਓਮ ਜੀ ਸਟਾਰ ਦੇ ਲੇਬਲ ਹੇਠ ਅਗਲੇ ਸਾਲ 25 ਜੂਨ ਨੂੰ ਰਿਲੀਜ਼ ਕੀਤਾ ਜਾਵੇਗਾ।


Tags: Gippy GrewalCarry On Jatta 3InstagramPunjabi Singerਪਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari