ਜਲੰਧਰ—ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਮੰਜੇ ਬਿਸਤਰੇ' ਰਿਲੀਜ਼ ਹੋਣ ਵਾਲੀ ਹੈ। ਇਸ ਦੇ ਨਾਲ ਹੀ ਉਹ ਹੁਣ ਇੱਕ ਵੱਖਰੀ ਫਿਲਮ ਲੈ ਕੇ ਆ ਰਹੇ ਹਨ, ਜੋ ਕਿ ਇਕ ਧਾਰਮਿਕ ਫਿਲਮ ਹੋਵੇਗੀ। ਇਸ ਫਿਲਮ ਦਾ ਨਾਂ 'ਭਾਈ ਜੈਤਾ' ਹੈ, ਇਹ ਇਕ ਇਤਿਹਾਸਿਕ ਫਿਲਮ ਹੈ।
ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਉਹ 'ਭਾਈ ਜੈਤਾ' ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਗਿੱਪੀ ਨੇ ਆਪਣੀ ਫਿਲਮ 'ਭਾਈ ਜੈਤਾ' ਦਾ ਪਹਿਲਾ ਪੋਸਟਰ ਅੰਮ੍ਰਿਤਸਰ ਵਿਖੇ ਲਾਂਚ ਕੀਤਾ। ਇਸ ਮੌਕੇ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਇਸ ਫਿਲਮ 'ਤੇ ਕੰਮ ਕਰ ਰਹੇ ਸਨ। ਇਸ ਫਿਲਮ ਦਾ ਨਿਰਦੇਸ਼ਨ ਸਿਮਰਜੀਤ ਸਿੰਘ ਕਰਨਗੇ। ਇਸ ਫਿਲਮ ਦੀ ਸ਼ੂਟਿੰਗ ਅਪ੍ਰੈਲ ਮਹੀਨੇ 'ਚ ਸ਼ੁਰੂ ਹੋਵੇਗੀ।
ਦੱਸਣਯੋਗ ਹੈ ਕਿ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ ਬਹਾਦੁਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲੈ ਕੇ ਆਏ ਸਨ।