FacebookTwitterg+Mail

Video : 'ਕਾਰ ਨੱਚਦੀ' ਦੇ ਟੀਜ਼ਰ 'ਚ ਦੇਖੋ ਗਿੱਪੀ ਗਰੇਵਾਲ ਨੇ ਬੋਹੇਮੀਆ ਨਾਲ ਮਿਲ ਕੇ ਕਿਵੇਂ ਨਚਾਈ ਕਾਰ

gippy grewal
09 June, 2017 04:07:00 PM

ਜਲੰਧਰ— ਵੱਖ-ਵੱਖ ਪੰਜਾਬੀ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਗਾਇਕ ਅਤੇ ਪੰਜਾਬੀ ਫਿਲਮ ਇੰਡਸਟਰੀ ਦਾ ਸ਼ਾਨ ਗਿੱਪੀ ਗਰੇਵਾਲ ਤੇ ਬੋਹੇਮੀਆ ਦੇ ਨਵੇਂ ਗੀਤ 'ਕਾਰ ਨੱਚਦੀ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਦਸਤਕ ਦੇਣ ਵਾਲੇ ਹਨ। ਹਾਲ ਹੀ 'ਚ 'ਕਾਰ ਨੱਚਦੀ' ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ਟੀਜ਼ਰ ਨੂੰ ਦੇਖ ਕੇ ਲੱਗਦਾ ਹੈ ਕਿ ਸੱਚੀ 'ਚ ਕਾਫੀ ਜਬਰਦਸਤ ਹੈ ਅਤੇ ਦਰਸ਼ਕਾਂ ਨੂੰ ਖੂਬ ਪਸੰਦ ਆਵੇਗਾ। ਇਸ ਗੀਤ ਦੇ ਟੀਜ਼ਰ 'ਚ ਗਿੱਪੀ ਗਰੇਵਾਲ ਅਤੇ ਬੋਹੇਮੀਆ ਦਾ ਸ਼ਾਨਦਾਰ ਲੁੱਕ ਸਾਹਮਣੇ ਆਇਆ ਹੈ। 'ਕਾਰ ਨੱਚਦੀ' ਦਾ ਟੀਜ਼ਰ ਸਿਰਫ 35 ਸੈਕਿੰਡ ਦਾ ਹੈ। 


ਦੱਸਣਯੋਗ ਹੈ ਕਿ 'ਕਾਰ ਨੱਚਦੀ' ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਮਹਿੰਗਾ ਗੀਤ ਹੈ, ਜਿਸ ਦੀ ਸ਼ੂਟਿੰਗ ਲਾਸ ਏਂਜਲਸ 'ਚ ਹੋਈ ਹੈ। ਗੀਤ ਨੂੰ ਗਿੱਪੀ ਗਰੇਵਾਲ ਨੇ ਗਾਇਆ ਹੈ, ਜਦੋਂਕਿ ਬੋਹੇਮੀਆ ਨੇ ਇਸ ਗੀਤ 'ਚ ਰੈਪ ਕੀਤੀ ਹੈ। 'ਕਾਰ ਨੱਚਦੀ' ਗੀਤ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ ਤੇ ਇਸ ਦੇ ਬੋਲ ਜਾਨੀ ਨੇ ਲਿਖੇ ਹਨ। ਇਸ ਗੀਤ ਦੀ ਵੀਡੀਓ ਬਲਜੀਤ ਸਿੰਘ ਦਿਓ ਨੇ ਬਣਾਈ ਹੈ ਤੇ ਇਸ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਜਾ ਰਿਹਾ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਦਾ ਗੀਤ 'ਕਾਰ ਨੱਚਦੀ' 13 ਜੂਨ ਨੂੰ ਵਰਲਡਵਾਈਡ ਰਿਲੀਜ਼ ਹੋਵੇਗਾ।


Tags: Car NachdiTeaserGippy GrewalBohemiaJaaniB Praak ਗਿੱਪੀ ਗਰੇਵਾਲਬੋਹੇਮੀਆ ਕਾਰ ਨੱਚਦੀ

Edited By

Sunita

Sunita is News Editor at Jagbani.