FacebookTwitterg+Mail

'ਵੇਲਣਾ' ਗੀਤ ਦੇ ਟੀਜ਼ਰ 'ਚ ਗਿੱਪੀ ਗਰੇਵਾਲ ਨੇ ਦਿਖਾਏ ਅਨੋਖੇ ਤੇ ਚੁਲਬੁਲੇ ਅੰਦਾਜ਼

gippy grewal
12 October, 2017 02:59:23 PM

ਜਲੰਧਰ(ਬਿਊਰੋ)— 'ਮੁੰਡਾ ਹੋ ਗਿਆ ਸ਼ਰਾਬੀ', 'ਟੌਹਰ' ਤੇ 'ਕਾਰ ਨੱਚਦੀ' ਵਰਗੇ ਸੁਪਰਹਿੱਟ ਗੀਤ ਦੇ ਚੁੱਕੇ ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਨਵੇਂ ਗੀਤ 'ਵੇਲਣਾ' ਨਾਲ ਦਰਸ਼ਕਾਂ 'ਦੀ ਕਚਿਹਰੀ 'ਚ ਜਲਦ ਹੀ ਹਾਜ਼ਰੀ ਲਾਉਣਗੇ। ਹਾਲ ਹੀ 'ਚ ਉਨ੍ਹਾਂ ਦੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਹੈ। ਟੀਜ਼ਰ 'ਚ ਗਿੱਪੀ ਗਰੇਵਾਲ ਦੀ ਅਦਾਕਾਰੀ ਨੇ ਗੀਤ ਪ੍ਰਤੀ ਲੋਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਦਿੱਤੀ ਹੈ। ਇਸ ਟੀਜ਼ਰ 'ਚ ਗਿੱਪੀ ਗਰੇਵਾਲ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆ ਰਹੇ ਹਨ। 'ਵੇਲਣਾ' ਗੀਤ ਨੂੰ ਕਲਮਬੱਧ ਨਾਮੀ ਗਾਇਕ ਤੇ ਲੇਖਕ ਹੈਪੀ ਰਾਏਕੋਟੀ ਨੇ ਕੀਤਾ ਹੈ ਅਤੇ ਮਿਊਜ਼ਿਕ ਜੱਸੀ ਕਤਿਆਲ ਨੇ ਦਿੱਤਾ ਹੈ।

ਦੱਸਣਯੋਗ ਹੈ ਕਿ 'ਵੇਲਣਾ' ਗੀਤ ਗਿੱਪੀ ਗਰੇਵਾਲ ਦੇ ਖੁਦ ਦੇ ਬੈਨਰ 'ਹੰਬਲ ਮਿਊਜ਼ਿਕ' ਰਾਹੀਂ 16 ਅਕਤੂਬਰ ਨੂੰ ਰਿਲੀਜ਼ ਹੋ ਰਿਹਾ ਹੈ। ਗੀਤ ਦਾ ਟੀਜ਼ਰ ਕਾਫੀ ਫਨੀ ਹੈ। 9 ਅਕਤੂਬਰ ਨੂੰ ਰਿਲੀਜ਼ ਹੋਏ 'ਵੇਲਣਾ' ਗੀਤ ਦੇ ਟੀਜ਼ਰ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਇਸ ਦਾ ਸਬੂਤ ਹੈ ਯੂਟਿਊਬ 'ਤੇ ਟੀਜ਼ਰ ਟਰੈਂਡਿੰਗ ਨੰਬਰ 9 'ਤੇ ਹੈ। ਖਬਰ ਲਿਖਣ ਸਮੇਂ ਟੀਜ਼ਰ ਨੂੰ 8,68,501 ਤੋਂ ਵਧ ਵਾਰ ਦੇਖਿਆ ਜਾ ਚੁੱਕਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਗੀਤ ਨੂੰ ਲੋਕਾਂ ਦਾ ਪੂਰਾ ਪਿਆਰ ਮਿਲੇਗਾ।

Punjabi Bollywood Tadka


Tags: TeaserVelnaGippy GrewalHumble MusicHappy Raikoti