FacebookTwitterg+Mail

ਗਿੱਪੀ ਦੇ ਗੀਤ 'ਸੂਰਜ' ਦਾ ਟੀਜ਼ਰ ਰਿਲੀਜ਼, ਆਨਸਕ੍ਰੀਨ ਇਕੱਠੇ ਦਿਖੇ ਪਿਓ-ਪੁੱਤ

gippy grewal
07 July, 2018 06:12:32 PM

ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦੇਸੀ ਰਾਕਸਟਾਰ ਵਜੋਂ ਜਾਣੇ ਜਾਂਦੇ ਹਨ। ਗਿੱਪੀ ਨੂੰ ਇੰਡਸਟਰੀ 'ਚ ਆਇਆਂ ਕਈ ਸਾਲ ਹੋ ਚੁੱਕੇ ਹਨ ਤੇ ਆਪਣੀ ਗਾਇਕੀ, ਅਦਾਕਾਰੀ, ਨਿਰਦੇਸ਼ਨ ਤੇ ਪ੍ਰੋਡਕਸ਼ਨ ਹਾਊਸ ਨਾਲ ਗਿੱਪੀ ਨੇ ਇੰਡਸਟਰੀ 'ਚ ਪੂਰੀ ਤਰ੍ਹਾਂ ਨਾਲ ਆਪਣਾ ਦਬਦਬਾ ਬਣਾ ਕੇ ਰੱਖਿਆ ਹੋਇਆ ਹੈ। ਹਾਲ ਹੀ 'ਚ ਗਿੱਪੀ ਨੇ ਆਪਣੇ ਨਵੇਂ ਗੀਤ 'ਸੂਰਜ' ਦਾ ਟੀਜ਼ਰ ਰਿਲੀਜ਼ ਕੀਤਾ। ਇਸ ਟੀਜ਼ਰ 'ਚ ਗਿੱਪੀ ਆਪਣੇ ਪੁੱਤ ਸ਼ਿੰਦਾ ਗਰੇਵਾਲ ਨਾਲ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਨੇ ਇਹ ਟੀਜ਼ਰ ਖੁਦ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਉੱਥੇ ਹੀ ਇਸ ਟੀਜ਼ਰ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 

A post shared by Gippy Grewal (@gippygrewal) on

ਦੱਸਣਯੋਗ ਹੈ ਕਿ ਸ਼ਿੰਦਾ ਪਹਿਲੀ ਵਾਰ ਕਿਸੇ ਗੀਤ 'ਚ ਗਿੱਪੀ ਨਾਲ ਫੀਚਰ ਕਰ ਰਹੇ ਹਨ। 'ਸੂਰਜ' ਗੀਤ ਨਾਲ ਸ਼ਿੰਦਾ ਦੀ ਅਧਿਕਾਰਕ ਤੌਰ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਐਂਟਰੀ ਹੋਣ ਜਾ ਰਹੀ ਹੈ। ਗੀਤ ਦੀ ਗੱਲ ਕਰੀਏ ਤਾਂ ਇਹ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗਾ। ਗੀਤ ਨੂੰ ਲਿਖਿਆ ਜਾਨੀ ਨੇ ਹੈ, ਮਿਊਜ਼ਿਕ ਬੀ ਪਰਾਕ ਨੇ ਦਿੱਤਾ ਹੈ ਤੇ ਵੀਡੀਓ ਬਲਜੀਤ ਸਿੰਘ ਦਿਓ ਵਲੋਂ ਬਣਾਈ ਗਈ ਹੈ। ਉਮੀਦ ਕਰਦੇ ਹਾਂ ਕਿ ਗਿੱਪੀ ਤੇ ਸ਼ਿੰਦਾ ਦੀ ਆਨਸਕ੍ਰੀਨ ਜੋੜੀ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬੇਹੱਦ ਪਸੰਦ ਆਵੇਗੀ।


Tags: Gippy Grewal Shinda Grewal Sooraj Teaser Instagram Punjabi Song

Edited By

Kapil Kumar

Kapil Kumar is News Editor at Jagbani.