FacebookTwitterg+Mail

ਗਿੱਪੀ 'ਚ ਆਇਆ ਐਟੀਟਿਊਡ, ਵੀਡੀਓ ਨੇ ਖੋਲ੍ਹੀ ਪੋਲ

gippy grewal
11 December, 2018 04:35:20 PM

ਜਲੰਧਰ (ਬਿਊਰੋ)— ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ 'ਚ ਗਿੱਪੀ ਗਰੇਵਾਲ ਐਟੀਟਿਊਡ 'ਚ ਨਜ਼ਰ ਆ ਰਹੇ ਹਨ, ਜਿਸ ਕਾਰਨ ਉਹ ਕਿਸੇ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਰਹੇ ਹਨ। ਕਈ ਹਿੱਟ ਪੰਜਾਬੀ ਫਿਲਮਾਂ ਅਤੇ ਗੀਤ ਪੰਜਾਬੀ ਇੰਡਸਟਰੀ ਨੂੰ ਦੇਣ ਵਾਲੇ ਇਸ ਕਲਕਾਰ ਨੂੰ ਆਪਣੀ ਕਲਾਕਾਰੀ 'ਤੇ ਕਿੰਨਾ ਮਾਣ ਹੈ। ਵਿਦੇਸ਼ 'ਚ 'ਅਰਦਾਸ 2' ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨਾਲ ਜਦੋਂ ਤਸਵੀਰ ਖਿਚਵਾਉਣ ਲਈ ਕੋਈ ਉਨ੍ਹਾਂ ਦੀ ਫੈਨ ਆਈ ਤਾਂ ਉਨ੍ਹਾਂ ਨੇ ਉਸ ਨਾਲ ਤਸਵੀਰ ਖਿਚਵਾਉਣ ਤੋਂ ਹੀ ਇਨਕਾਰ ਕਰ ਦਿੱਤਾ। ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਗਿੱਪੀ ਗਰੇਵਾਲ ਆਪਣੇ-ਆਪ 'ਤੇ ਫਖਰ ਮਹਿਸੂਸ ਕਰ ਰਹੇ ਹਨ। ਕੀ ਸੱਚਮੁੱਚ ਗਿੱਪੀ ਗਰੇਵਾਲ 'ਚ ਹੰਕਾਰ ਆ ਗਿਆ ਹੈ ਤਾਂ ਅਜਿਹਾ ਨਹੀਂ ਹੈ। 

 

ਦੱਸਣਯੋਗ ਹੈ ਕਿ ਇਹ ਵੀਡੀਓ 'ਅਰਦਾਸ 2' ਦੀ ਸ਼ੂਟਿੰਗ ਦੌਰਾਨ ਪ੍ਰੋਡਕਸ਼ਨ ਟੀਮ ਨਾਲ ਗਿੱਪੀ ਗਰੇਵਾਲ ਦੀ ਮਸਤੀ ਕਰਦਿਆਂ ਦੀ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਲੋਕੇਸ਼ਨ ਦੀ ਭਾਲ ਵਿਦੇਸ਼ 'ਚ ਕਰ ਰਹੇ ਹਨ।

 


Tags: Ardaas 2 Gippy Grewal Video Instagram Location Punjabi Celebrity

Edited By

Sunita

Sunita is News Editor at Jagbani.