FacebookTwitterg+Mail

ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਆਪਣੀ ਅੰਮ੍ਰਿਤਸਰੀ ਬੋਲੀ ਸਿੱਖਣ ਦੀਆਂ ਮੁਸ਼ਕਿਲਾਂ

gippy grewal amritsari language
08 May, 2019 03:08:58 PM

ਚੰਡੀਗੜ੍ਹ (ਬਿਊਰੋ)— ਪੰਜਾਬ ਆਪਣੇ ਵਿਲੱਖਣ ਸੱਭਿਆਚਾਰ, ਗੀਤਾਂ, ਲੋਕਾਂ ਦੇ ਰਹਿਣ-ਸਹਿਣ ਤੇ ਖੇਤੀਬਾੜੀ ਕਰਕੇ ਬਹੁਤ ਪ੍ਰਸਿੱਧ ਹੈ। ਇਕ ਛੋਟਾ ਸੂਬਾ ਹੋਣ ਦੇ ਬਾਵਜੂਦ ਵੀ 3 ਮੁੱਖ ਹਿੱਸਿਆਂ ਜਿਵੇਂ ਕਿ ਦੋਆਬਾ, ਮਾਲਵਾ ਤੇ ਮਾਝਾ 'ਚ ਵੰਡਿਆ ਹੋਇਆ ਹੈ ਤੇ ਲੋਕਾਂ ਦੇ ਇਨ੍ਹਾਂ 3 ਹਿੱਸਿਆਂ 'ਚ ਪੰਜਾਬੀ ਬੋਲਣ ਦਾ ਤਰੀਕਾ ਬਿਲਕੁਲ ਅਲੱਗ-ਅਲੱਗ ਹੈ। ਇਨ੍ਹਾਂ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਦਾ ਰਹਿਣ-ਸਹਿਣ ਦੂਸਰੇ ਇਲਾਕੇ ਦੇ ਲੋਕਾਂ ਨਾਲੋਂ ਵੱਖਰਾ ਹੁੰਦਾ ਹੈ। ਹੁਣ ਸਾਡੇ ਇਕ ਪੰਜਾਬੀ ਅਦਾਕਾਰ ਨੇ ਆਪਣੀ ਫਿਲਮ ਲਈ ਇਕ ਬੋਲੀ ਨੂੰ ਸਿੱਖਣ ਲਈ ਬਹੁਤ ਮੁਸ਼ੱਕਤ ਕੀਤੀ ਤੇ ਉਹ ਅਦਾਕਾਰ ਹਨ ਗਿੱਪੀ ਗਰੇਵਾਲ। ਆਪਣੀ ਆਉਣ ਵਾਲੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਗਿੱਪੀ ਇਕ ਅੰਮ੍ਰਿਤਸਰੀ ਮੁੰਡੇ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਆਪਣੀ ਪੂਰੀ ਜ਼ਿੰਦਗੀ ਅੰਮ੍ਰਿਤਸਰ 'ਚ ਹੀ ਰਿਹਾ ਹੈ। ਇਸ ਲਈ ਬੋਲੀ ਨੂੰ ਚੰਗੀ ਤਰ੍ਹਾਂ ਸਿੱਖਣ ਲਈ ਗਿੱਪੀ ਗਰੇਵਾਲ ਨੇ ਬਹੁਤ ਹੀ ਮਿਹਨਤ ਕੀਤੀ ਹੈ।

Punjabi Bollywood Tadka

ਲੁਧਿਆਣਾ ਇਲਾਕੇ ਦੇ ਇਕ ਪਿੰਡ ਤੋਂ ਆਉਣ ਕਾਰਨ, ਜੋ ਕਿ ਮਾਲਵੇ ਦਾ ਹਿੱਸਾ ਹੈ, ਗਿੱਪੀ ਗਰੇਵਾਲ ਲਈ ਤੁਰੰਤ ਅੰਮ੍ਰਿਤਸਰੀ ਬੋਲੀ ਸਿੱਖਣਾ ਬਹੁਤ ਮੁਸ਼ਕਿਲ ਰਿਹਾ ਹੈ, ਜੋ ਪੰਜਾਬ ਦੇ ਮਾਝੇ ਇਲਾਕੇ ਦਾ ਹਿੱਸਾ ਹੈ ਤੇ ਉਨ੍ਹਾਂ ਦੇ ਹਰ ਡਾਇਲਾਗ ਉਚਿਤ ਹੋਵੇ, ਇਸ ਲਈ ਹਰ ਵਕਤ ਸੈੱਟ 'ਤੇ ਇਕ ਭਾਸ਼ਾ ਮਾਹਿਰ ਹੁੰਦਾ ਸੀ, ਜੋ ਉਨ੍ਹਾਂ ਦੀ ਹਮੇਸ਼ਾ ਮਦਦ ਕਰਦਾ ਸੀ। ਆਪਣੇ ਹਰ ਡਾਇਲਾਗ ਨੂੰ ਪ੍ਰਪੱਕਤਾ ਨਾਲ ਬੋਲਣ ਦੀ ਮੁਸ਼ਕਿਲ ਬਾਰੇ ਗੱਲ ਕਰਦਿਆਂ ਗਿੱਪੀ ਨੇ ਕਿਹਾ, 'ਮੈਂ ਲੁਧਿਆਣਾ ਤੋਂ ਹਾਂ ਜੋ ਮਾਲਵੇ ਦਾ ਹਿੱਸਾ ਹੈ ਤੇ ਸਾਡੀ ਬੋਲੀ ਮਾਝੇ ਦੀ ਬੋਲੀ ਤੋਂ ਕਾਫੀ ਵੱਖਰੀ ਹੈ। ਇਸ ਲਈ ਬਿਲਕੁਲ ਸਹੀ ਟੌਨ, ਭਾਸ਼ਾ ਦੇ ਰਿਧਮ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਸੀ ਕਿ ਉਥੋਂ ਦੇ ਲੋਕਾਂ ਨਾਲ ਗੱਲ ਕਰਾਂ ਤੇ ਉਹ ਕਿਵੇਂ ਬੋਲਦੇ ਹਨ, ਉਹ ਸਮਝ ਸਕਾਂ। ਪਹਿਲੀ ਵਾਰ ਮੈਨੂੰ ਆਪਣੇ ਡਾਇਲਾਗ ਯਾਦ ਕਰਨੇ ਪਏ, ਜੋ ਮੈਨੂੰ ਬਹੁਤ ਹੀ ਮੁਸ਼ਕਿਲ ਲੱਗਾ ਪਰ ਮੈਨੂੰ ਨਵੀਂ ਬੋਲੀ ਸਿੱਖ ਕੇ ਬਹੁਤ ਹੀ ਮਜ਼ਾ ਆਇਆ। ਮੈਂ ਉਮੀਦ ਕਰਦਾ ਹਾਂ ਕਿ ਮੈਂ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਿਆ ਹੋਵਾਂ ਤੇ ਲੋਕ ਇਸ ਨੂੰ ਪਸੰਦ ਕਰਨਗੇ।'

Punjabi Bollywood Tadka

ਜੇ ਗੱਲ ਕਰੀਏ ਸਰਗੁਣ ਮਹਿਤਾ ਦੀ, ਜੋ ਫਿਲਮ 'ਚ ਗਿੱਪੀ ਗਰੇਵਾਲ ਨਾਲ ਮੁੱਖ ਭੂਮਿਕਾ 'ਚ ਹਨ, ਉਨ੍ਹਾਂ ਨੂੰ ਇਸ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਫਿਲਮ 'ਚ ਇਕ ਚੰਡੀਗੜ੍ਹ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਉਨ੍ਹਾਂ ਨੂੰ ਆਪਣੇ ਡਾਇਲਾਗਸ ਬੋਲਣ 'ਚ ਕੋਈ ਦਿੱਕਤ ਨਹੀਂ ਆਈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਦੋ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰੇਗੀ, ਜੋ ਇਕ-ਦੂਜੇ ਤੋਂ ਬਿਲਕੁਲ ਅਲੱਗ ਹਨ, ਫਿਰ ਵੀ ਇਕ-ਦੂਜੇ ਦਾ ਸਾਥ ਪਸੰਦ ਕਰਦੇ ਹਨ। ਇਸ ਫਿਲਮ ਨੂੰ ਕਰਨ ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਤੇ ਸੁਮਿਤ ਦੱਤ, ਡ੍ਰੀਮਬੁਕ ਤੇ ਲਿਓਟ੍ਰਾਇਡ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ। ਮੁਨੀਸ਼ ਸਾਹਨੀ ਦੇ ਓਮਜੀ ਗਰੁੱਪ ਨੇ ਇਸ ਫਿਲਮ ਦਾ ਵਿਸ਼ਵ ਵਿਤਰਣ ਕੀਤਾ ਹੈ। 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 24 ਮਈ, 2019 ਨੂੰ ਰਿਲੀਜ਼ ਹੋਵੇਗੀ।


Tags: Chandigarh Amritsar ChandigarhGippy GrewalSargun MehtaRajpal YadavAmritsari Languageਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹਗਿੱਪੀ ਗਰੇਵਾਲਸਰਗੁਣ ਮਹਿਤਾ

Edited By

Rahul Singh

Rahul Singh is News Editor at Jagbani.