FacebookTwitterg+Mail

ਗਿੱਪੀ ਗਰੇਵਾਲ ਨੇ ਆਮਿਰ ਖਾਨ ਨਾਲ ਸ਼ੇਅਰ ਕੀਤੀ ਇਹ ਤਸਵੀਰ

gippy grewal and aamir khan
07 August, 2019 12:57:24 PM

ਜਲੰਧਰ (ਬਿਊਰੋ) - ਪੰਜਾਬੀ ਇੰਡਸਟਰੀ ਦੇ ਵਧਦੇ ਦਾਇਰੇ ਨੇ ਪੰਜਾਬੀ ਕਲਾਕਾਰਾਂ ਦੀ ਪਹੁੰਚ ਨੂੰ ਹੋਰ ਵਧਾ ਦਿੱਤਾ ਹੈ। ਬਾਲੀਵੁੱਡ 'ਚ ਅਕਸਰ ਪੰਜਾਬੀ ਮਿਊਜ਼ਿਕ ਤੇ ਗਾਇਕਾਵਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਹਨ। ਇਸ ਦੇ ਨਾਲ ਬਹੁਤ ਸਾਰੇ ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਦੀ ਦੋਸਤੀ ਵੀ ਚਰਚਾ 'ਚ ਰਹਿੰਦੀ ਹੈ। ਅਜਿਹੀ ਹੀ ਦੋਸਤੀ ਹੈ ਬਾਲੀਵੁੱਡ ਦੇ ਪ੍ਰਫੈਕਟਨਿਸਟ ਆਮਿਰ ਖਾਨ ਅਤੇ ਪੰਜਾਬੀ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਦੀ। ਦੋਵੇਂ ਹੀ ਸਿਤਾਰੇ ਆਪਣੀ -ਆਪਣੀ ਕਲਾ 'ਚ ਮਾਹਿਰ ਹਨ ਅਤੇ ਬਹੁਤ ਵਧੀਆ ਦੋਸਤ ਹਨ। ਗਿੱਪੀ ਗਰੇਵਾਲ ਅਕਸਰ ਆਪਣੇ ਪ੍ਰੋਜੈਕਟਸ ਬਾਰੇ ਆਮਿਰ ਖਾਨ ਨਾਲ ਵਿਚਾਰ ਵਟਾਂਦਰਾ ਕਰਦੇ ਰਹਿੰਦੇ ਹਨ।


ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਮਿਰ ਖਾਨ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਦੋਸਤੀ ਨੂੰ ਬਿਆਨ ਕਰਨਾ ਦੁਨੀਆ ਦਾ ਸਭ ਤੋਂ ਮੁਸ਼ਿਕਲ ਕੰਮ ਹੈ। ਇਹ ਕੁਝ ਅਜਿਹਾ ਨਹੀਂ ਹੈ ਜਿਹੜਾ ਸਕੂਲ 'ਚ ਸਿੱਖਿਆ ਜਾ ਸਕੇ ਪਰ ਜੇਕਰ ਤੁਸੀਂ ਦੋਸਤੀ ਦਾ ਮਤਲਬ ਨਹੀਂ ਸਮਝਦੇ ਤਾਂ ਤੁਸੀਂ ਸੱਚੀ ਕੁਝ ਨਹੀਂ ਸਿੱਖ ਸਕਦੇ। ਮੈਂ ਖੁਸ਼ਕਿਸਮਤ ਹਾਂ ਜੋ ਮੈਨੂੰ ਤੁਹਾਡੇ ਵਰਗਾ ਦੋਸਤ ਮਿਲਿਆ ਆਮਿਰ ਖਾਨ ਭਾਜੀ।' ਗਿੱਪੀ ਗਰੇਵਾਲ 1 ਨਵੰਬਰ ਨੂੰ ਸਿਨੇਮਾਘਰਾਂ 'ਚ 'ਡਾਕਾ' ਫਿਲਮ ਰਿਲੀਜ਼ ਹੋਣ ਜਾ ਰਹੀ ਹੈ।


Tags: Gippy GrewalAamir KhanInstagram PicturesViralPollywood Celebrity

Edited By

Sunita

Sunita is News Editor at Jagbani.