FacebookTwitterg+Mail

ਭੂਸ਼ਣ ਕੁਮਾਰ ਤੇ ਗਿੱਪੀ ਗਰੇਵਾਲ ਦੀ ਅਗਲੀ ਫਿਲਮ 'ਡਾਕਾ' ਦੀ ਸ਼ੂਟਿੰਗ ਸ਼ੁਰੂ

gippy grewal and bhushan kumar
22 February, 2019 04:13:59 PM

ਜਲੰਧਰ (ਬਿਊਰੋ) : ਪੰਜਾਬੀ ਫਿਲਮ ਦੇ ਨਿਰਮਾਣ ਦੀ ਘੋਸ਼ਣਾ ਤੋਂ ਬਾਅਦ, ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਦੀ ਹੰਬਲ ਮੋਸ਼ਨ ਪਿਕਚਰਸ ਦੇ ਪਹਿਲੇ ਸੰਯੁਕਤ ਪ੍ਰੋਡਕਸ਼ਨ 'ਡਾਕਾ' ਦੀ ਸ਼ੂਟਿੰਗ ਬੀਤੇ ਦਿਨੀਂ ਸ਼ੁਰੂ ਹੋ ਗਈ ਹੈ। 'ਜੱਟ ਜੇਮਸ ਬੌਂਡ' ਤੋਂ ਬਾਅਦ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਡਕੈਟੀ 'ਤੇ ਆਧਾਰਿਤ ਇਸ ਫਿਲਮ 'ਚ ਇਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। ਬਲਜੀਤ ਸਿੰਘ ਦੇਵ ਵਲੋਂ ਨਿਰਦੇਸ਼ਿਤ ਫਿਲਮ 'ਡਾਕਾ' ਦੀ ਸ਼ੂਟਿੰਗ ਬੀਤੇ ਦਿਨ ਤੋਂ ਚੰਡੀਗੜ੍ਹ 'ਚ ਸ਼ੁਰੂ ਹੋ ਗਈ ਹੈ। ਬਲਜੀਤ ਇਸ ਤੋਂ ਬਾਅਦ ਪਹਿਲੇ ਗਿੱਪੀ ਗਰੇਵਾਲ ਦੀ 'ਮੰਜੇ ਬਿਸਤਰੇ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ ਦੀ ਕਹਾਣੀ ਖੁਦ ਗਿੱਪੀ ਗਰੇਵਾਲ ਨੇ ਲਿਖੀ ਹੈ, ਜਦੋਂਕਿ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ। ਭੂਸ਼ਣ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ-ਅਭਿਨੇਤਾ ਗਿੱਪੀ ਗਰੇਵਾਲ ਨਾਲ ਸਹਿਯੋਗ ਦੀ ਖਬਰ ਦੀ ਘੋਸ਼ਣਾ ਕਰਦੇ ਹੋਏ ਲਿਖਿਆ, ''Happy to announce that Gippy Paaji & I are jointly producing #Daaka which goes on floors today! @igippygrewal @zareen_khan @TSeries #HumbleMotionPictures #BaljitSinghDeo #KrishanKumar #RavneetKaurGrewal।''

Punjabi Bollywood Tadka
ਹਾਲ ਹੀ 'ਚ ਫਿਲਮ ਨਿਰਮਾਤਾ ਨੇ ਕਾਰਤਿਕ ਆਰਿਅਨ, ਭੂਮੀ ਪੇਂਡਨੇਕਰ ਤੇ ਅਨਨਿਆ ਪਾਂਡੇ ਅਭਿਨੈ ਆਪਣੀ ਅਗਲੀ ਫਿਲਮ ਦੀ ਘੋਸ਼ਣਾ ਕੀਤੀ ਸੀ। ਇਸ ਤੋਂ ਇਲਾਵਾ ਸਾਲ 2019 ਫਿਲਮਾਂ ਨਾਲ ਭਰਿਆ ਸਾਲ ਨਜ਼ਰ ਆ ਰਿਹਾ ਹੈ, ਜਿਥੇ ਭੂਸ਼ਣ ਕੁਮਾਰ ਦੀ ਟੀ-ਸੀਰੀਜ਼ 'ਰੂਲ ਬ੍ਰੇਕਰਸ', 'ਬਾਟਲਾ ਹਾਊਸ', 'ਭਾਰਤ', 'ਅਰਜੁਨ ਪਟਿਆਲਾ', 'ਤਾਨਾਜੀ', 'ਦੇ ਦੇ ਪਿਆਰ ਦੇ', 'ਕਬੀਰ ਸਿੰਘ' ਆਦਿ ਵਰਗੀਆਂ ਫਿਲਮਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਫਿਲਮ 'ਡਾਕਾ' ਭੂਸ਼ਣ ਕੁਮਾਰ, ਕ੍ਰਿਸ਼ਣ ਕੁਮਾਰ, ਗਿੱਪੀ ਗਰੇਵਾਲ ਤੇ ਰਣਵੀਤ ਕੌਰ ਗਰੇਵਾਲ ਵਲੋਂ ਨਿਰਮਿਤ ਹੈ।


Tags: Gippy Grewal Zareen Khan Daaka Punjabi Film Stars Pollywood Khabar Krishan Kumar Ravneet Kaur Grewal Baljit Singh Deo ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.