FacebookTwitterg+Mail

ਅੱਜ ਸ਼ਾਮ ਨੂੰ ਰਿਲੀਜ਼ ਹੋਵੇਗਾ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ

gippy grewal and gurpreet ghuggi
19 June, 2019 03:44:15 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਚਰਚਾ ਦਾ ਕਾਰਨ ਫਿਲਮ ਦਾ ਪਹਿਲਾ ਚੈਪਟਰ ਹੈ, ਜੋ ਬਹੁਤ ਜਲਦ ਰਿਲੀਜ਼ ਹੋ ਰਿਹਾ ਹੈ। ਜੀ ਹਾਂ, ਹਾਲ ਹੀ 'ਚ 'ਅਰਦਾਸ ਕਰਾਂ' ਦੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ 'ਚ ਗੁਰਪ੍ਰੀਤ ਘੁੱਗੀ ਦਰਸ਼ਕਾਂ ਨੂੰ 'ਅਰਦਾਸ ਕਰਾਂ' ਚੈਪਟਰ ਦੇ ਵਿਸਥਾਰ ਬਾਰੇ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ 'ਅਰਦਾਸ ਕਰਾਂ' ਫਿਲਮ ਦੇ ਟਰੇਲਰ ਤੋਂ ਪਹਿਲਾ ਚੈਪਟਰ ਰਿਲੀਜ਼ ਕਰ ਰਹੇ ਹਾਂ। ਪਹਿਲਾ ਫਿਲਮ ਦਾ ਟਰੇਲਰ ਰਿਲੀਜ਼ ਕੀਤਾ ਜਾਂਦਾ ਸੀ, ਜਿਸ ਤੋਂ ਤੁਹਾਨੂੰ ਟਰੇਲਰ ਤੋਂ ਅੰਦਾਜ਼ ਲੱਗ ਜਾਂਦਾ ਹੈ ਕਿ ਫਿਲਮ ਦੀ ਕਹਾਣੀ ਕਿਵੇਂ ਦੀ ਹੋਵੇਗੀ। ਫਿਲਮ ਦਾ ਇਕ-ਇਕ ਚੈਪਟਰ ਰਿਲੀਜ਼ ਹੋਵੇਗਾ, ਜਿਸ ਤੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਫਿਲਮ ਕਿੰਨੀ ਵਧੀਆ ਹੋਵੇਗੀ।


ਦੱਸ ਦਈਏ ਕਿ 20 ਜੂਨ ਨੂੰ ਰਿਲੀਜ਼ ਹੋਣ ਵਾਲਾ ਫਿਲਮ ਦਾ ਪਹਿਲਾ ਚੈਪਟਰ ਹੁਣ ਅੱਜ ਯਾਨੀ 19 ਜੂਨ ਨੂੰ ਸ਼ਾਮ 6 ਵਜੇ ਰਿਲੀਜ਼ ਕੀਤਾ ਜਾ ਰਿਹਾ ਹੈ। ਜੀ ਹਾਂ, 'ਅਰਦਾਸ ਕਰਾਂ' ਟੀਮ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪਹਿਲਾ ਚੈਪਟਰ ਖਾਸ ਗੁਰਪ੍ਰੀਤ ਘੁੱਗੀ ਦੇ ਬਰਥਡੇ 'ਤੇ ਰਿਲੀਜ਼ ਕੀਤਾ ਜਾ ਰਿਹਾ ਹੈ।

 

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਪ੍ਰੋਡਿਊਸ ਕੀਤੀ ਫਿਲਮ 'ਅਰਦਾਸ ਕਰਾਂ' ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖਿਆ ਹੈ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ 'ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫਿਲਮ ਨੂੰ ਬਣਾਇਆ ਗਿਆ ਹੈ ਅਤੇ ਇਹ ਫਿਲਮ 19 ਜੁਲਾਈ ਨੂੰ  ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

 


Tags: Gippy GrewalGurpreet GhuggiBirthdayReleasing Chapter 1World Wide Today

Edited By

Sunita

Sunita is News Editor at Jagbani.