FacebookTwitterg+Mail

ਸਰਬੀ ਗਰੇਵਾਲ ਦੀ ਮੌਤ ਨਾਲ ਸਦਮੇ 'ਚ ਗਿੱਪੀ, ਤਸਵੀਰ ਸਾਂਝੀ ਕਰਕੇ ਕੀਤਾ ਯਾਦ

gippy grewal and sarbi grewal
21 December, 2018 09:14:26 AM

ਜਲੰਧਰ (ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਉੱਘੇ ਐਕਟਰ ਤੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਦੋਸਤ ਸਾਬੀ ਗਰੇਵਾਲ ਨੂੰ ਮੁੜ ਤੋਂ ਯਾਦ ਕੀਤਾ। ਗਿੱਪੀ ਗਰੇਵਾਲ ਆਪਣੇ ਇਸ ਦੋਸਤ ਦੇ ਬੇਹੱਦ ਕਰੀਬ ਸਨ। ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਉਸ ਨੂੰ ਯਾਦ ਕੀਤਾ ਹੈ।

Punjabi Bollywood Tadka
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਸਾਬੀ ਗਰੇਵਾਲ ਦੀ ਅਚਾਨਕ ਮੌਤ ਹੋ ਗਈ ਸੀ। ਸਰਬੀ ਗਰੇਵਾਲ ਗਿੱਪੀ ਗਰੇਵਾਲ ਦੇ ਬੇਹੱਦ ਨਜ਼ਦੀਕੀ ਦੋਸਤ ਦੱਸੇ ਜਾਂਦੇ ਹਨ। ਜ਼ਿਲਾ ਲੁਧਿਆਣਾ ਦੇ ਰਹਿਣ ਵਾਲੇ ਪਿੰਡ ਕੂੰਮ ਕਲਾਂ ਦੇ ਨਿਵਾਸੀ ਸਰਬੀ ਗਰੇਵਾਲ ਦੀ ਮੋਹਾਲੀ ਦੇ ਇਕ ਹੋਟਲ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਹ ਫੇਜ਼ ਗਿਆਰਾਂ 'ਚ ਸਥਿਤ ਇਕ ਹੋਟਲ 'ਚ ਆਪਣੇ ਦੋਸਤ ਨਾਲ ਰੁਕਿਆ ਹੋਇਆ ਸੀ। ਸਰਬੀ ਸਿੱਧੂ ਮੂਸੇਵਾਲਾ ਦਾ ਸ਼ੋਅ ਦੇਖਣ ਲਈ ਮੋਹਾਲੀ ਗਿਆ ਸੀ ਅਤੇ ਰਾਤ ਨੂੰ ਢਾਈ ਵਜੇ ਤੋਂ ਬਾਅਦ ਆਪਣੇ ਦੋਸਤਾਂ ਨਾਲ ਮਸਤੀ ਕਰ ਰਹੇ ਸਨ ਕਿ ਅਚਾਨਕ ਗੋਲੀ ਚੱਲ ਗਈ ਅਤੇ ਸਰਬੀ ਬੇਹੋਸ਼ ਹੋ ਕੇ ਥੱਲੇ ਡਿੱਗ ਗਿਆ ਸੀ।


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਨੇ ਆਪਣੇ ਬੇਹੱਦ ਅਜੀਜ਼ ਦੋਸਤ ਨੂੰ ਭੁਲਾ ਨਹੀਂ ਪਾ ਰਹੇ ਅਤੇ ਉਨ੍ਹਾਂ ਨੇ ਮੁੜ ਤੋਂ ਸਰਬੀ ਗਰੇਵਾਲ ਨੂੰ ਯਾਦ ਕਰਦਿਆਂ ਉਸ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ 'ਮਿਸ ਯੂ ਬ੍ਰੋ ਸਾਬੀ ਗਰੇਵਾਲ'। ਇਨਾਂ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਰਬੀ ਗਰੇਵਾਲ ਦੀ ਮੌਤ ਨਾਲ ਗਿੱਪੀ ਗਰੇਵਾਲ ਨੂੰ ਕਿੰਨਾ ਵੱਡਾ ਸਦਮਾ ਲੱਗਾ ਹੈ।


Tags: Gippy Grewal Sarbi Grewal Emotional Post Instagram Punjabi Celebrity

Edited By

Sunita

Sunita is News Editor at Jagbani.