FacebookTwitterg+Mail

'ਚੰਡੀਗੜ੍ਹ...' ਦੇ ਟਰੇਲਰ ਤੋਂ ਪਹਿਲਾ ਇਕ ਝਲਕ ਗਿੱਪੀ ਤੇ ਸਰਗੁਣ ਦੇ ਖਾਸ ਅੰਦਾਜ਼ 'ਤੇ

gippy grewal and sargun mehta
30 April, 2019 03:47:52 PM

ਜਲੰਧਰ (ਬਿਊਰੋ) : ਹਰ ਪਾਸੇ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਚਰਚੇ ਹੋ ਰਹੇ ਹਨ। ਦਰਸ਼ਕਾਂ ਵਲੋਂ ਫਿਲਮ ਦਾ ਟਰੇਲਰ ਕਾਫੀ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਹੈ। ਦੱਸ ਦਈਏ ਕਿ ਫਿਲਮ ਦਾ ਟਰੇਲਰ 1 ਮਈ ਯਾਨੀ ਕਿ ਕੱਲ ਰਿਲੀਜ਼ ਹੋ ਰਿਹਾ ਹੈ, ਜਿਸ ਦੀ ਜਾਣਕਾਰੀ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਲਗਾਤਾਰ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦੇ ਰਹੇ ਹਨ।

Punjabi Bollywood Tadka

ਟਰੇਲਰ ਤੋਂ ਪਹਿਲਾਂ ਅੱਜ ਅਸੀਂ ਤੁਹਾਨੂੰ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਦੀਆਂ ਕੁਝ ਖਾਸ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਟਰੇਲਰ ਪ੍ਰਤੀ ਤੁਹਾਡੀ ਉਤਸੁਕਤਾ ਹੋਰ ਵੀ ਵਧਾ ਦੇਣਗੀਆਂ।

Punjabi Bollywood Tadka
'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਕੁਝ ਪੋਸਟਰ ਗਿੱਪੀ ਤੇ ਸਰਗੁਣ ਨੇ ਆਪਣੇ-ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੋਵਾਂ ਦੀ ਖਾਸ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੇ ਇਹ ਪੋਸਟਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।

Punjabi Bollywood Tadka

ਦੱਸਣਯੋਗ ਹੈ ਕਿ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' 'ਚ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣਗੇ। ਸਕ੍ਰੀਨ 'ਤੇ ਦੋਵਾਂ ਨੂੰ ਪਹਿਲੀ ਵਾਰ ਇਕੱਠੇ ਦੇਖਣਾ ਫੈਨਜ਼ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ। ਦੋਵਾਂ ਦੀ ਜੋੜੀ ਨੂੰ ਲੈ ਕੇ ਫੈਨਜ਼ ਕਾਫੀ ਉਤਸੁਕਤ ਹਨ।

Punjabi Bollywood Tadka

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੇ ਟੀਜ਼ਰ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦਾ ਖਾਸ ਅੰਦਾਜ਼ ਦੇਖਣ ਨੂੰ ਮਿਲਿਆ। ਲੋਕਾਂ ਵਲੋਂ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਗਿਆ। ਇਸ ਫਿਲਮ 'ਚ ਸਰਗੁਣ ਮਹਿਤਾ ਨੇ ਚੰਡੀਗੜ੍ਹ ਦੀ ਕੁੜੀ ਅਤੇ ਗਿੱਪੀ ਨੇ ਅੰਮ੍ਰਿਤਸਰ ਦੇ ਮੁੰਡੇ ਦਾ ਕਿਰਦਾਰ ਨਿਭਾਇਆ ਹੈ।

Punjabi Bollywood Tadka

ਇਸ ਫਿਲਮ ਨੂੰ ਸੁਮੀਤ ਦੱਤ, ਅਨੁਪਮਾ ਖਟਕੜ ਅਤੇ ਈਰਾ ਦੱਤ ਨੇ ਪ੍ਰੋਡਿਊਸ ਕੀਤਾ ਹੈ, ਜਦੋਂਕਿ ਸੰਗੀਤ ਜਤਿੰਦਰ ਸ਼ਾਹ ਵਲੋਂ ਤਿਆਰ ਕੀਤਾ ਹੈ।

Punjabi Bollywood Tadka

ਹਾਲਾਂਕਿ ਫਿਲਮ ਨੂੰ ਕਰਨ ਆਰ. ਗੁਲਿਆਨੀ ਵਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਸਕ੍ਰੀਨਪਲੇਅ ਤੇ ਡਾਇਲਾਗਸ ਨਰੇਸ਼ ਕਥੂਰੀਆ ਨੇ ਲਿਖੇ ਹਨ।

Punjabi Bollywood Tadka


Tags: Chandigarh Amritsar ChandigarhGippy GrewalSargun MehtaPosterKaran R GulianiSumit DuttAnupama Katkar Eara DuttNaresh KathooriaJatinder ShahPollywood Celebrity

Edited By

Sunita

Sunita is News Editor at Jagbani.