FacebookTwitterg+Mail

ਸਿਮੀ ਚਾਹਲ ਨੇ ਖੋਲ੍ਹਿਆ ਗਿੱਪੀ ਗਰੇਵਾਲ ਦਾ ਰਾਜ਼

gippy grewal and simmi chahal
24 March, 2019 10:51:03 AM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2' ਵਿਸਾਖੀ 'ਤੇ 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਫਿਲਮ ਪ੍ਰਤੀ ਦਰਸ਼ਕਾਂ ਦੀ ਉਕਸੁਕਤਾ ਸੋਸ਼ਲ ਮੀਡੀਆ 'ਤੇ ਦੇਖਿਆ ਹੀ ਬਣਦੀ ਹੈ। ਇਸ ਫਿਲਮ ਜ਼ਰੀਏ ਪੰਜਾਬੀ ਅਦਾਕਾਰਾ ਸਿਮੀ ਚਾਹਲ ਪਹਿਲੀ ਵਾਰ ਗਿੱਪੀ ਗਰੇਵਾਲ ਨਾਲ ਫਿਲਮੀ ਪਰਦੇ 'ਤੇ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਆਈ 'ਮੰਜੇ ਬਿਸਤਰੇ 1' 'ਚ ਗਿੱਪੀ ਗਰੇਵਾਲ ਨਾਲ ਸੋਨਮ ਬਾਜਵਾ ਨਜ਼ਰ ਆਈ ਸੀ। ਹੁਣ ਉਸ ਦੀ ਜਗ੍ਹਾ ਸਿਮੀ ਚਾਹਲ ਨੂੰ ਇਸ ਚਰਚਿਤ ਫਿਲਮ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਇਸ ਫਿਲਮ ਨੂੰ ਲੈ ਕੇ ਬੇਹੱਦ ਰੁਮਾਂਚਿਤ ਨਜ਼ਰ ਆ ਰਹੀ। ਸਿਮੀ ਚਾਹਲ ਨੇ ਇਸ ਫਿਲਮ ਪ੍ਰਤੀ ਗੱਲ ਕਰਦਿਆਂ ਦੱਸਿਆ ਕਿ ਉਸ ਨੇ 'ਮੰਜੇ ਬਿਸਤਰੇ 1' ਦੇਖੀ ਸੀ। ਇਹ ਉਸ ਦੀ ਪਸੰਦੀਦਾ ਫਿਲਮ ਹੈ। ਉਹ ਖੁਸ਼ਕਿਸਮਤ ਹੈ ਕਿ ਉਸ ਨੂੰ ਇਸ ਫਿਲਮ ਦੇ ਸੀਕਵਲ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ। ਗਿੱਪੀ ਗਰੇਵਾਲ ਨਾਲ ਇਹ ਉਸ ਦੀ ਪਹਿਲੀ ਫਿਲਮ ਹੈ। 

ਸਿਮੀ ਚਾਹਲ ਮੁਤਾਬਕ ਗਿੱਪੀ ਗਰੇਵਾਲ ਜਿੰਨਾ ਵਧੀਆ ਅਦਾਕਾਰ ਹੈ, ਉਸ ਤੋਂ ਕਿਤੇ ਵਧੀਆ ਇਨਸਾਨ ਹੈ। ਉਸਨੂੰ ਸਿਨੇਮੇ ਦੀ ਮੁਕੰਮਲ ਜਾਣਕਾਰੀ ਹੈ। ਫਿਲਮੀ ਪਰਦੇ 'ਤੇ ਉਸ ਦੀ ਕੈਮਿਸਟਰੀ ਗਿੱਪੀ ਨਾਲ ਦਰਸ਼ਕਾਂ ਨੂੰ ਖੂਬ ਪਸੰਦ ਆਵੇਗੀ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਅਤੇ ਉਸ ਦੇ ਵਿਚਕਾਰ ਇਕ ਅਜਿਹਾ ਰਿਸ਼ਤਾ ਹੈ, ਜੋ ਦਰਸ਼ਕਾਂ ਲਈ ਸਰਪਰਾਇਜ਼ ਬਣਕੇ ਆਵੇਗਾ। ਫਿਲਮ 'ਮੰਜੇ ਬਿਸਤਰੇ 2' 'ਚ ਗਿੱਪੀ ਗਰੇਵਾਲ ਦੀ ਉਹ ਭਾਬੀ ਵਜੋਂ ਨਜ਼ਰ ਆਵੇਗੀ ਪਰ ਫਿਲਮ ਦੇ ਆਖਰ 'ਚ ਗਿੱਪੀ ਅਤੇ ਉਸ ਦੀ ਜੋੜੀ ਬਣਦੀ ਹੈ ਪਰ ਕਿਵੇਂ? ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ। ਕੈਨੇਡਾ 'ਚ ਫਿਲਮਾਈ ਗਈ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਸ ਨੂੰ ਖੂਬ ਮਜ਼ਾ ਆਇਆ। ਕੈਨੇਡਾ 'ਚ ਫਿਲਮ ਦੀ ਸ਼ੂਟਿੰਗ ਦੌਰਾਨ ਸੁਮੱਚੀ ਟੀਮ ਇਕ ਪਰਿਵਾਰ ਦੀ ਤਰ੍ਹਾ ਰਹੀ।

ਸਿਮੀ ਚਾਹਲ ਮੁਤਾਬਕ ਨਰੇਸ਼ ਕਥੂਰੀਆ ਵੱਲੋਂ ਲਿਖੇ ਗਏ ਫਿਲਮ ਦੇ ਡਾਇਲਾਗ ਦਰਸ਼ਕਾਂ ਨੂੰ ਹਸਾ ਹਸਾ ਦੂਹਰਾ ਕਰ ਦੇਣਗੇ। ਇਹ ਉਸ ਦੀ ਪਸੰਦੀਦਾ ਫਿਲਮ ਹੋਵੇਗੀ। ਗਿੱਪੀ ਗਰੇਵਾਲ ਦੇ ਨਿੱਜੀ ਬੈਨਰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣੀ ਨਿਰਦੇਸ਼ਕ ਬਲਜੀਤ ਸਿੰਘ ਦਿਓ ਦੀ ਇਸ ਫਿਲਮ ਨੂੰ ਸਿਮੀ ਚਾਹਲ ਅਤੇ ਗਿੱਪੀ ਗਰੇਵਾਲ ਵਾਂਗ ਹੀ ਫਿਲਮ ਦੀ ਸੁਮੱਚੀ ਟੀਮ ਬੇਹੱਦ ਉਤਸ਼ਾਹਿਤ ਨਜ਼ਰ ਆ ਰਹੀ ਹੈ। ਫਿਲਮ ਨੂੰ ਦਰਸ਼ਕਾਂ ਦਾ ਮਿਲ ਰਿਹਾ ਅਗਾਊ ਹੁੰਗਾਰਾ ਫਿਲਮ ਦੀ ਵੱਡੀ ਸਫਲਤਾ ਵੱਲ ਇਸ਼ਾਰਾ ਕਰ ਰਿਹਾ ਹੈ।


Tags: Manje Bistre 2Gippy GrewalSimmi ChahalGurpreet GhuggiKaramjit AnmolBN SharmaSardar SohiHobby Dhaliwal

Edited By

Sunita

Sunita is News Editor at Jagbani.