FacebookTwitterg+Mail

'ਮੰਜੇ ਬਿਸਤਰੇ 2' 'ਚ ਖਿੱਚ ਦਾ ਕੇਂਦਰ ਬਣੀ ਸਿਮੀ ਚਾਹਲ ਤੇ ਗਿੱਪੀ ਗਰੇਵਾਲ ਦੀ ਜੋੜੀ

gippy grewal and simmi chahal
29 March, 2019 11:26:43 AM

ਜਲੰਧਰ (ਬਿਊਰੋ) : ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਮੰਜੇ ਬਿਸਤਰੇ 2' ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦਈਏ ਕਿ 12 ਅਪ੍ਰੈਲ ਯਾਨੀ ਵਿਸਾਖੀ ਦੇ ਖਾਸ ਮੌਕੇ 'ਤੇ ਇਹ ਫਿਲਮ ਸਿਨੇਮਾ ਘਰਾਂ 'ਚ ਦਸਤਕ ਦੇ ਰਹੀ ਹੈ। 'ਮੰਜ ਬਿਸਤਰੇ 2' ਦੇ ਜਰੀਏ ਪਹਿਲੀ ਵਾਰ ਪਰਦੇ 'ਤੇ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ ਦਿਲਕਸ਼ ਤੇ ਰੋਮਾਂਟਿਕ ਕੈਮਿਸਟਰੀ ਫੈਨਜ਼ ਨੂੰ ਦੇਖਣ ਨੂੰ ਮਿਲੇਗੀ। ਦੱਸ ਦਈਏ ਕਿ 'ਮੰਜੇ ਬਿਸਤਰੇ' ਦੀ ਆਪਾਰ ਸਫਲਤਾ ਤੋਂ ਬਾਅਦ ਬਲਜੀਤ ਸਿੰਘ ਦਿਓ ਤੇ ਗਿੱਪੀ ਗਰੇਵਾਲ ਨੇ ਫਿਲਮ ਦੇ ਸੀਕਵਲ ਦਾ ਐਲਾਨ ਕੀਤਾ ਸੀ।

Punjabi Bollywood Tadka

ਪਿਛਲੀ ਵਾਰ 'ਮੰਜੇ ਬਿਸਤਰੇ' 'ਚ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਸੀ ਪਰ ਇਸ ਵਾਰ ਸੋਨਮ ਬਾਜਵਾ ਨਹੀਂ ਸਗੋਂ ਪਾਲੀਵੁੱਡ ਫਿਲਮ ਇੰਡਸਟਰੀ ਦੀ ਕਿਊਟ ਤੇ ਚੁਲਬੁਲੀ ਅਦਾਕਾਰਾ ਗਿੱਪੀ ਨਾਲ ਨਜ਼ਰ ਆ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਦੀ 'ਮੰਜੇ ਬਿਸਤਰੇ 2' 'ਚ ਸ਼ਾਨਦਾਰ ਕੈਮਿਸਟਰੀ ਨੂੰ ਲੋਕਾਂ ਵਲੋਂ ਜ਼ਰੂਰ ਪਸੰਦ ਕੀਤਾ ਜਾਵੇਗਾ। ਗਿੱਪੀ ਗਰੇਵਾਲ ਤੇ ਸਿਮੀ ਚਾਹਲ ਪਹਿਲੀ ਵਾਰ ਪਰਦੇ 'ਤੇ ਇਕੱਠੇ ਨਜ਼ਰ ਆਉਣਗੇ।

Punjabi Bollywood Tadka
ਦੱਸ ਦਈਏ ਕਿ 'ਮੰਜੇ ਬਿਸਤਰੇ 2' ਨੂੰ 'ਹੰਬਲ ਮੋਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਇਆ ਗਿਆ ਹੈ, ਜੋ ਗਿੱਪੀ ਗਰੇਵਾਲ ਦਾ ਬੈਨਰ ਹੈ। ਗਿੱਪੀ ਦੀ 'ਮੰਜੇ ਬਿਸਤਰੇ' ਨੇ ਹੀ ਵਿਆਹਾਂ ਵਾਲੀਆਂ ਫਿਲਮਾਂ ਦਾ ਰੁਝਾਨ ਸਿਖਰ 'ਤੇ ਪਹੁੰਚਿਆ ਹੈ। 'ਮੰਜੇ ਬਿਸਤਰੇ 2' ਦੇ ਸੰਵਾਦ ਨਰੇਸ਼ ਕਥੂਰੀਆ ਨੇ ਲਿਖੇ ਹਨ ਅਤੇ ਇਸ ਫਿਲਮ ਨੂੰ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਇਸ ਫਿਲਮ ਦਾ ਮਿਊਜ਼ਿਕ ਗੁਰਮੀਤ ਸਿੰਘ, ਜੱਸੀ ਕਟਿਆਲ ਅਤੇ ਸੋਲ ਰੌਕਰਸ ਵੱਲੋਂ ਦਿੱਤਾ ਗਿਆ ਹੈ।

Punjabi Bollywood Tadka

ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਿਮੀ ਚਾਹਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐਨ. ਸ਼ਰਮਾ, ਸਰਦਾਰ ਸੋਹੀ, ਰਘਵੀਰ ਬੋਲੀ, ਮਲਕੀਤ ਰੌਣੀ, ਰਾਣਾ ਜੰਗ ਬਹਾਦਰ, ਗੁਰਪ੍ਰੀਤ ਭੰਗੂ, ਹੌਬੀ ਧਾਲੀਵਾਲ, ਹਾਰਬੀ ਸੰਘਾ, ਬਨਿੰਦਰ ਬਨੀ, ਜੱਗੀ ਸਿੰਘ ਅਤੇ ਦਵਿੰਦਰ ਦਮਨ ਮੁੱਖ ਭੂਮਿਕਾ 'ਚ ਹਨ। ਹੋਰ ਵਿਆਹਾਂ ਵਾਲੀਆਂ ਫਿਲਮਾਂ ਤੋਂ ਕੁਝ ਵੱਖਰਾ ਦਿਖਾਉਣ ਲਈ ਇਸ ਫਿਲਮ ਦੀ ਕਹਾਣੀ ਨੂੰ ਕੈਨੇਡਾ 'ਚ ਫਿਲਮਾਇਆ ਗਿਆ ਹੈ। 'ਮੰਜੇ ਬਿਸਤਰੇ 2' ਫਿਲਮ ਜ਼ਰੀਏ ਕੈਨੇਡਾ 'ਚ ਵਸਦੇ ਪੰਜਾਬੀ ਪਰਿਵਾਰਾਂ ਦੇ ਰੀਤੀ ਰਿਵਾਜਾਂ ਅਤੇ ਉਥੋਂ ਦੇ ਵਿਆਹ ਸੱਭਿਆਚਾਰ ਨੂੰ ਪਰਦੇ 'ਤੇ ਪੇਸ਼ ਕੀਤਾ ਜਾਵੇਗਾ।


Tags: Manje Bistre 2Gippy GrewalSimmi ChahalGurpreet GhuggiKaramjit AnmolBN SharmaSardar SohiHobby Dhaliwal

Edited By

Sunita

Sunita is News Editor at Jagbani.