FacebookTwitterg+Mail

ਗਿੱਪੀ ਗਰੇਵਾਲ ਦਾ ਐਲਾਨ, ਇਸ ਸੁਪਰਹਿੱਟ ਫਿਲਮ ਦਾ ਬਣਾਉਣਗੇ ਸੀਕਵਲ

gippy grewal announced that   carry on jatta 3
28 November, 2019 12:31:52 PM

ਮੁੰਬਈ (ਬਿਊਰੋ) — ਬਾਲੀਵੁੱਡ ਵਾਂਗ ਪਾਲੀਵੁੱਡ 'ਚ ਸੀਕਵਲ ਫਿਲਮਾਂ ਦਾ ਸਿਲਸਿਲਾ ਕਾਫੀ ਚਿਰ ਤੋਂ ਚਲਦਾ ਆ ਰਿਹਾ ਹੈ ਪਰ ਹੁਣ ਥ੍ਰੀਕੁਅਲ ਫਿਲਮਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਜੀ ਹਾਂ ਹੁਣ ਪਾਲੀਵੁੱਡ 'ਚ ਕਿਸੇ ਇਕ ਫਿਲਮ ਦੇ ਇਕ ਜਾਂ ਦੋ ਨਹੀਂ ਸਗੋਂ ਤਿੰਨ-ਤਿੰਨ ਪਾਰਟ ਬਣਨ ਲੱਗੇ ਹਨ। ਹੁਣ ਪੰਜਾਬੀ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਆਪਣੀ ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ' ਦਾ ਤੀਜਾ ਭਾਗ ਲੈ ਕੇ ਆ ਰਹੇ ਹਨ। ਇਸ ਦੀ ਜਾਣਕਾਰੀ ਗਿੱਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਨੂੰ ਡਾਇਰੈਕਟ ਵੀ ਸਮੀਪ ਕੰਗ ਹੀ ਕਰ ਰਹੇ ਹਨ। ਫਿਲਮ ਦੀ ਸਟਾਰਕਾਸਟ 'ਚ ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ ਨਜ਼ਰ ਆ ਸਕਦੇ ਹਨ।


ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਇਹ ਜਾਣਕਾਰੀ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਦੀ ਉਕਸੁਕਤਾ ਵਧਾ ਦਿੱਤੀ ਹੈ ਤੇ ਇਸ ਫਿਲਮ 'ਚ ਹੋਰ ਕੀ ਕੁਝ ਨਵਾਂ ਹੁੰਦਾ ਹੈ ਇਸ ਤਾਂ ਸਮਾਂ ਹੀ ਦੱਸੇਗਾ।


Tags: Comedy Film SeriesCarry On JattaGippy GrewalAnnouncedCarry On Jatta 3DaakaIk Sandhu Hunda Si

Edited By

Sunita

Sunita is News Editor at Jagbani.