FacebookTwitterg+Mail

'ਮੰਜੇ ਬਿਸਤਰੇ 3' ਦਾ ਗਿੱਪੀ ਗਰੇਵਾਲ ਨੇ ਕੀਤਾ ਐਲਾਨ, ਅਗਲੇ ਸਾਲ ਹੋਵੇਗੀ ਰਿਲੀਜ਼

gippy grewal announces his next movie manje bistre 3
11 February, 2020 03:54:47 PM

ਚੰਡੀਗੜ੍ਹ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਫਿਲਮ 'ਇਕ ਸੰਧੂ ਹੁੰਦਾ ਸੀ' 28 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਉਥੇ ਹੀ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ 'ਮੰਜੇ ਬਿਸਤਰੇ 3' ਦਾ ਐਲਾਨ ਵੀ ਕਰ ਦਿੱਤਾ ਹੈ। ਹਾਲ ਹੀ 'ਚ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਗਿੱਪੀ ਨੇ ਫਿਲਮ ਦੀ ਰਿਲੀਜ਼ਿੰਗ ਡੇਟ ਵੀ ਅਨਾਊਂਸ ਕੀਤੀ ਹੈ। ਦੱਸ ਦਈਏ ਕਿ ਗਿੱਪੀ ਦੀ ਫਿਲਮ 'ਮੰਜੇ ਬਿਸਤਰੇ 3' ਅਗਲੇ ਸਾਲ 6 ਮਾਰਚ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਸ ਫਿਲਮ ਨੂੰ ਡਾਇਰੈਕਟ ਹੋਣਹਾਰ ਡਾਇਰੈਕਟਰ ਬਲਜੀਤ ਸਿੰਘ ਦਿਓ ਕਰਨਗੇ, ਜਿਸ ਦੀ ਕਹਾਣੀ ਰਾਣਾ ਰਣਬੀਰ ਵਲੋਂ ਲਿਖੀ ਗਈ ਹੈ। ਇਸ ਫਿਲਮ ਨੂੰ ਪ੍ਰੋਡਿਊਸ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਵਲੋਂ ਕੀਤਾ ਜਾ ਰਿਹਾ ਹੈ। ਫਿਲਮ 'ਮੰਜੇ ਬਿਸਤਰੇ 3' 'ਚ ਗਿੱਪੀ ਗਰੇਵਾਲ ਨਾਲ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਰਾਣਾ ਰਣਬੀਰ ਤੋਂ ਇਲਾਵਾ ਕਈ ਹੋਰ ਸਿਤਾਰੇ ਵੀ ਨਜ਼ਰ ਆਉਣਗੇ। ਹਾਲਾਂਕਿ ਫਿਲਮ ਦੇ ਮੁੱਖ ਅਦਾਕਾਰਾ ਦਾ ਖੁਲਾਸਾ ਨਹੀਂ ਹੋਇਆ ਹੈ।
Punjabi Bollywood Tadka
ਦੱਸਣਯੋਗ ਹੈ ਕਿ ਜੱਸ ਗਰੇਵਾਲ ਦੀ ਲਿਖੀ ਅਤੇ ਰਾਕੇਸ਼ ਮਹਿਤਾ ਵਲੋਂ ਡਾਇਰੈਕਟ ਕੀਤੀ ਫਿਲਮ 'ਇਕ ਸੰਧੂ ਹੁੰਦਾ ਸੀ' ਦਾ ਨਿਰਮਾਤਾ ਬੱਲੀ ਸਿੰਘ ਕੱਕੜ ਹੈ। ਗਿੱਪੀ ਗਰੇਵਾਲ ਅਤੇ ਨੇਹਾ ਸ਼ਰਮਾ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ 'ਚ ਰੌਸ਼ਨ ਪ੍ਰਿੰਸ, ਬੱਬਲ ਰਾਏ, ਜਸਪ੍ਰੇਮ ਢਿੱਲੋਂ, ਪਵਨ ਮਲਹੋਤਰਾ, ਧੀਰਜ ਕੁਮਾਰ, ਵਿਕਰਮ ਵਿਰਕ, ਰਘਵੀਰ ਬੋਲੀ ਅਤੇ ਅਨਮੋਲ ਕਵੱਤਰਾ ਸਮੇਤ ਕਈ ਹੋਰ ਨਾਮੀ ਚਿਹਰੇ ਨਜ਼ਰ ਆਉਣਗੇ। ਇਸ ਫਿਲਮ ਵਿਚ ਦਰਸ਼ਕਾਂ ਨੂੰ ਯੂਨੀਵਰਸਿਟੀ ਦੀ ਜ਼ਿੰਦਗੀ, ਵਿਦਿਆਰਥੀ ਸਿਆਸਤ ਅਤੇ ਦੋਸਤੀ ਦੀ ਅਹਿਮੀਅਤ ਦੇਖਣ ਨੂੰ ਮਿਲੇਗੀ। ਇਹ ਫ਼ਿਲਮ ਇਕ ਅਜਿਹੇ ਨੌਜਵਾਨ ਦੀ ਕਹਾਣੀ ਹੈ, ਜਿਸ ਲਈ ਦੋਸਤੀ ਤੋਂ ਉੱਪਰ ਕੁਝ ਵੀ ਨਹੀਂ ਹੈ। ਇਸ ਫ਼ਿਲਮ ਦੇ ਐਕਸ਼ਨ ਡਾਇਰੈਕਟਰ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਸ਼ਾਮ ਕੌਸ਼ਲ ਹਨ। ਇਹੀ ਨਹੀਂ ਫਿਲਮ ਦੀ ਕਹਾਣੀ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਵੀ ਦਰਸ਼ਕਾਂ ਨੂੰ ਪਸੰਦ ਆਵੇਗਾ। ਫ਼ਿਲਮ ਦਾ ਮਿਊਜ਼ਿਕ ਬੀ ਪਰੈਕ, ਜੇ. ਕੇ. ਅਤੇ ਦੇਸੀ ਕਰਿਊ ਨੇ ਤਿਆਰ ਕੀਤਾ ਹੈ।


Tags: Gippy GrewalAnnounce Next MovieManje Bistre 3Ik Sandhu Hunda SiNeha SharmaBabbal RaiRoshan PrinceRakesh Mehta

About The Author

sunita

sunita is content editor at Punjab Kesari