FacebookTwitterg+Mail

ਗਿੱਪੀ ਦੀ ਅਗਲੀ ਫਿਲਮ 'ਚ ਤੁਹਾਨੂੰ ਵੀ ਮਿਲ ਸਕਦੈ ਅਦਾਕਾਰੀ ਦਾ ਮੌਕਾ (ਵੀਡੀਓ)

gippy grewal audition call for new movie mib with daaka promotion
25 October, 2019 03:44:42 PM

ਜਲੰਧਰ (ਬਿਊਰੋ) — ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਨੇ ਹੰਬਲ ਮੋਸ਼ਨ ਪਿਕਚਰਸ ਨਾਲ ਮਿਲ ਕੇ 1 ਨਵੰਬਰ ਨੂੰ ਫਿਲਮ 'ਡਾਕਾ' ਲੈ ਕੇ ਆ ਰਹੇ ਹਨ। ਇਨ੍ਹੀਂ ਦਿਨੀਂ ਫਿਲਮ ਦੀ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਗਿੱਪੀ ਗਰੇਵਾਲ ਤੇ ਅਦਾਕਾਰਾ ਜ਼ਰੀਨ ਖਾਨ 'ਡਾਕਾ' ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਦੱਸ ਦਈਏ ਕਿ ਗਿੱਪ ਗਰੇਵਾਲ ਆਉਣ ਵਾਲੇ ਸ਼ੁੱਕਰਵਾਰ ਨੂੰ ਦਰਸ਼ਕਾਂ ਦੇ ਦਿਲਾਂ ਨਾਲ-ਨਾਲ ਹੁਣ ਫਿਲਮਾਂ 'ਚ ਵੀ 'ਡਾਕਾ' ਮਾਰ ਰਹੇ ਹਨ। ਗਿੱਪੀ ਗਰੇਵਾਲ ਫਿਲਮ ਦੇ ਪ੍ਰਮੋਸ਼ਨ ਨਾਲ-ਨਾਲ ਹੁਣ ਨਵੇਂ ਮੁੰਡੇ ਕੁੜੀਆਂ ਨੂੰ ਆਪਣੀ ਅਗਲੀ ਫਿਲਮ 'ਚ ਮੌਕਾ ਵੀ ਦੇ ਰਹੇ ਹਨ। ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ, ਜਿਸ ਦਾ ਨਾਮ ਹੈ 'ਮੈਨ ਇਨ ਬਲੈਕ' ਜਿਹੜੀ ਕਿ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਹੇਠ ਬਣ ਰਹੀ ਹੈ। ਇਸ ਲਈ ਕਰਨਾ ਸਿਰਫ ਇੰਨਾ ਹੈ ਕਿ ਇਕ ਵੀਡੀਓ ਬਣਾਉਣੀ ਹੈ, ਜਿਸ 'ਚ 'ਡਾਕਾ ਮਾਰਨ' ਦੇ ਵੱਖ-ਵੱਖ ਤਰੀਕੇ ਹੋਣਗੇ। ਇਸ ਵੀਡੀਓ ਦੀ ਡਿਊਰੇਸ਼ਨ 1 ਮਿੰਟ ਤੋਂ ਘੱਟ ਹੋਣੀ ਚਾਹੀਦੀ ਹੈ। ਇਸ 'ਚ ਵੀ ਬਿਹਤਰੀਨ ਅਦਾਕਾਰੀ ਕਲਾਕਾਰਾਂ ਦੀ ਹੋਵੇਗੀ ਉਸ ਦੀਆਂ ਵੀਡੀਓਜ਼ ਤਾਂ ਸਾਂਝੀਆਂ ਕੀਤੀਆਂ ਹੀ ਜਾਣਗੀਆਂ ਨਾਲ ਹੀ ਅਗਲੀ ਫਿਲਮ ਦੇ ਆਡੀਸ਼ਨਾਂ ਲਈ ਵੀ ਉਨ੍ਹਾਂ ਕਲਾਕਾਰਾਂ ਨੂੰ ਬੁਲਾਇਆ ਜਾਵੇਗਾ।

 

 
 
 
 
 
 
 
 
 
 
 
 
 
 

Humble Motion Pictures is coming with new project MIB , kindly email your audtion videos at mibkkw@gmail.com

A post shared by Gippy Grewal (@gippygrewal) on Oct 25, 2019 at 12:46am PDT

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਵਲੋਂ ਇਸ ਤਰ੍ਹਾਂ 'ਡਾਕਾ' ਫਿਲਮ ਦਾ ਪ੍ਰਮੋਸ਼ਨ ਵੀ ਕੀਤਾ ਜਾ ਰਿਹਾ ਹੈ ਅਤੇ ਨਵੇਂ ਹੁਨਰ ਨੂੰ ਵੀ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਾਣਾ ਰਣਬੀਰ ਦੇ ਨਿਰਦੇਸ਼ਨ ਅਤੇ ਕਹਾਣੀ ਵਾਲੀ ਫਿਲਮ 'ਪੋਸਤੀ' ਦੇ ਵੀ ਆਡੀਸ਼ਨਾਂ ਰਾਹੀਂ ਚੁਣੇ ਗਏ ਕਲਾਕਾਰਾਂ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਇਸ ਫਿਲਮ ਨੂੰ ਵੀ 'ਹੰਬਲ ਮੋਸ਼ਨ ਪਿਕਚਰਸ' ਯਾਨੀ ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ।


Tags: DaakaGippy GrewalZareen KhanBhushan KumarKrishan KumarRavneet Kaur GrewalBaljit Singh Deo

Edited By

Sunita

Sunita is News Editor at Jagbani.