FacebookTwitterg+Mail

ਫਿਲਮ 'ਸੀਕਰੇਟ ਸੁਪਰਸਟਾਰ' ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ ਗਿੱਪੀ ਗਰੇਵਾਲ

gippy grewal excited to watch aamir khan secret superstar
05 October, 2017 09:22:10 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਗਿੱਪੀ ਗਰੇਵਾਲ ਆਪਣੀ ਅਦਾਕਾਰੀ ਤੇ ਗਾਇਕੀ ਨਾਲ ਤਾਂ ਹਰ ਕਿਸੇ ਨੂੰ ਦੀਵਾਨਾ ਬਣਾ ਹੀ ਚੁੱਕੇ ਹਨ ਪਰ ਗਿੱਪੀ ਗਰੇਵਾਲ ਖੁਦ ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਤੇ ਹਰ ਵਾਰ ਉਨ੍ਹਾਂ ਦੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।
ਅਜਿਹਾ ਹੀ ਇੰਤਜ਼ਾਰ ਉਹ ਆਮਿਰ ਖਾਨ ਦੀ ਆਉਣ ਵਾਲੀ ਫਿਲਮ 'ਸੀਕਰੇਟ ਸੁਪਰਸਟਾਰ' ਦਾ ਕਰ ਰਹੇ ਹਨ ਤੇ ਇਸ ਫਿਲਮ ਨੂੰ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਸੰਗੀਤ 'ਤੇ ਆਧਾਰਿਤ ਹੈ, ਜਿਸ 'ਚ ਮੁੱਖ ਭੂਮਿਕਾ ਅੰਦਰ ਜ਼ਾਇਰਾ ਵਸੀਮ ਹੈ, ਜੋ ਕਿ ਗਾਇਕਾ ਬਣਨ ਦੀ ਰਾਹ 'ਚ ਆਉਣ ਵਾਲੀਆਂ ਮੁਸੀਬਤਾਂ ਦਾ ਡਟ ਕੇ ਸਾਹਮਣਾ ਕਰਦੀ ਹੈ।
Punjabi Bollywood Tadka
ਇਸ ਕਹਾਣੀ ਨਾਲ ਗਿੱਪੀ ਨੂੰ ਖਾਸ ਲਗਾਅ ਹੈ ਕਿਉਂਕਿ ਜ਼ਿਆਦਾਤਰ ਪੰਜਾਬ ਦੇ ਗਾਇਕਾਂ ਨੂੰ ਵੀ ਇਸ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਹ ਸਭ ਗੱਲਾਂ ਨੂੰ ਆਮਿਰ ਖਾਨ ਦੀ ਇਸ ਬੇਮਿਸਾਲ ਫਿਲਮ ਰਾਹੀਂ ਦੇਖਣ ਲਈ ਕਾਫੀ ਉਤਸ਼ਾਹਿਤ ਹਨ। ਇਹ ਫਿਲਮ ਇਸ ਦੀਵਾਲੀ 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Aamir Khan Gippy Grewal Secret Superstar Zaira Wasim