FacebookTwitterg+Mail

'ਸੂਬੇਦਾਰ ਜੋਗਿੰਦਰ ਸਿੰਘ' 'ਚ ਗਿੱਪੀ ਗਰੇਵਾਲ ਦੀ ਲੁੱਕ ਆਈ ਸਾਹਮਣੇ

gippy grewal first look subedar joginder singh
14 December, 2017 02:02:12 PM

ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਆਪਣੀ ਹਰੇਕ ਫਿਲਮ ਲਈ ਕਾਫੀ ਮਿਹਨਤ ਕਰਦੇ ਹਨ ਤੇ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ। ਗਿੱਪੀ ਗਰੇਵਾਲ ਦੀਆਂ ਦੋ ਫਿਲਮਾਂ 'ਸੂਬੇਦਾਰ ਜੋਗਿੰਦਰ ਸਿੰਘ' ਤੇ 'ਕੈਰੀ ਆਨ ਜੱਟਾ 2' ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ। ਇਨ੍ਹਾਂ ਫਿਲਮਾਂ ਨੂੰ ਲੈ ਕੇ ਹੁਣ ਤੋਂ ਲੋਕਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਗਿੱਪੀ ਖੁਦ ਇਨ੍ਹਾਂ ਫਿਲਮਾਂ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਅੱਜ ਗਿੱਪੀ ਨੇ 'ਸੂਬੇਦਾਰ ਜੋਗਿੰਦਰ ਸਿੰਘ' 'ਚ ਆਪਣੀ ਲੁੱਕ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਗਿੱਪੀ ਦੀ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਕਿਰਦਾਰ ਲਈ ਕੀਤੀ ਗਈ ਮਿਹਨਤ ਸਾਫ ਨਜ਼ਰ ਆ ਰਹੀ ਹੈ।

ਗਿੱਪੀ ਨੇ ਇਸ ਫਿਲਮ ਲਈ ਕਾਫੀ ਭਾਰ ਵਧਾਇਆ ਹੈ। 40 ਸਾਲ ਦੇ ਸੂਬੇਦਾਰ ਜੋਗਿੰਦਰ ਸਿੰਘ ਦੇ ਕਿਰਦਾਰ 'ਚ ਖੁਦ ਨੂੰ ਢਾਲਣ ਲਈ ਗਿੱਪੀ ਨੇ ਆਪਣਾ ਭਾਰ ਲਗਭਗ 85-90 ਕਿਲੋ ਕੀਤਾ। ਗਿੱਪੀ ਨੇ ਅੱਜ ਫਰਸਟ ਲੁੱਕ ਸ਼ੇਅਰ ਕਰਦਿਆਂ ਲਿਖਿਆ, 'ਮੈਂ ਇਸ ਲਾਇਕ ਨਹੀਂ, ਪਰ ਤੁਹਾਡੇ ਪਿਆਰ ਦੇ ਸਦਕਾ, ਮੈਂ ਆਪਣੀ ਜਾਨ ਲਗਾ ਦਿੱਤੀ ਇਸ ਮਹਾਨ ਆਤਮਾ ਦੇ ਕਿਰਦਾਰ ਨੂੰ ਨਿਭਾਉਣ ਵਾਸਤੇ'।
Punjabi Bollywood Tadka


Tags: Gippy Grewal Subedar Joginder Singh First Look Saga Music