ਮੁੰਬਈ (ਬਿਊਰੋ)— ਰੈਪਰ ਬਾਦਸ਼ਾਹ ਦੇ 'ਡੀ. ਜੇ. ਵਾਲੇ ਬਾਬੂ' ਤੇ ਗਿੱਪੀ ਗਰੇਵਾਲ ਦੇ 'ਨਈ ਛੱਡ ਦਾ' ਗੀਤ ਨਾਲ ਪ੍ਰਸਿੱਧ ਹੋਈ ਮਾਡਲ ਨਤਾਸਾ ਸਤਾਨਕੋਵਿਕ ਇਕ ਵਾਰ ਮੁੜ ਸੁਰਖੀਆਂ ਦਾ ਹਿੱਸਾ ਬਣ ਗਈ ਹੈ। ਇਸ ਵਾਰ ਉਸ ਦੇ ਸੁਰਖੀਆਂ 'ਚ ਆਉਣ ਦੀ ਵਜ੍ਹਾ ਉਸ ਦੀ ਬੇਹੱਦ ਹੀ ਬੋਲਡ ਤੇ ਹੌਟ ਤਸਵੀਰ ਹੈ, ਜਿਸ ਨੂੰ ਉਸ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਨਤਾਸਾ ਨੇ ਆਪਣੇ ਹੌਟ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਨਤਾਸਾ ਦਾ ਅੰਦਾਜ਼ ਕਾਫੀ ਬੋਲਡ ਨਜ਼ਰ ਆ ਰਿਹਾ ਹੈ। ਨਤਾਸਾ ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' ਦਾ ਹਿੱਸਾ ਵੀ ਰਹਿ ਚੁੱਕੀ ਹੈ। ਨਤਾਸਾ ਇਕ ਸਰਬੀਅਨ ਮਾਡਲ ਹੈ। ਕੁਝ ਸਮਾਂ ਪਹਿਲਾਂ ਤਕ ਨਤਾਸਾ ਦਾ ਨਾਂ 'ਯੇ ਹੈਂ ਮੁਹੱਬਤੇਂ' ਦੇ ਕੋ-ਸਟਾਰ ਐਲੀ ਗੋਨੀ ਨਾਲ ਜੁੜਿਆ ਸੀ। ਫਿਲਹਾਲ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਦੋਵੇਂ ਅਜੇ ਵੀ ਇਕ-ਦੂਜੇ ਨੂੰ ਆਪਣਾ ਚੰਗਾ ਦੋਸਤ ਦੱਸਦੇ ਹਨ। 'ਡੀ. ਜੇ. ਵਾਲੇ ਬਾਬੂ' ਦੀ ਅਭਿਨੇਤਰੀ ਦਾ ਇਹ ਬੋਲਡ ਅੰਦਾਜ਼ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ। ਨਤਾਸਾ ਇਸ ਤੋਂ ਪਹਿਲਾਂ ਵੀ ਆਪਣੀਆਂ ਹੌਟ ਤਸਵੀਰਾਂ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਚੁੱਕੀ ਹੈ।