FacebookTwitterg+Mail

ਗਿੱਪੀ ਗਰੇਵਾਲ ਨੂੰ ਪਸੰਦ ਆਈ ਟਿਕਟਾਕ ਸਟਾਰ ਨੂਰ ਦੀ ਇਹ ਮਜ਼ੇਦਾਰ ਵੀਡੀਓ

gippy grewal instagram noor tik tok video
17 May, 2020 11:55:36 AM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਗਿੱਪੀ ਗਰੇਵਾਲ ਜਿਨ੍ਹਾਂ ਦਾ ਹਾਲ ਹੀ ‘ਚ ਨਵਾਂ ਗੀਤ ‘ਵਿਗੜ ਗਿਆ’ ਦਰਸ਼ਕਾਂ ਦੇ ਰੂ-ਬੁ-ਰੂ ਹੋਇਆ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਆ ਰਿਹਾ ਹੈ । ਜਿਸ ਦੇ ਚੱਲਦੇ ਟਿਕ-ਟਾਕ ਸਟਾਰ ਨੂਰ ਦੀ ਟੀਮ ਨੇ ਇਸ ਗੀਤ ’ਤੇ ਵੀਡੀਓ ਬਣਾਇਆ ਹੈ । ਇਸ ਵੀਡੀਓ ‘ਚ ਨੂਰ, ਵਰਨ ਭਿੰਡਰਾਂ ਤੇ ਸੰਦੀਪ ਤੂਰ ਗਿੱਪੀ ਗਰੇਵਾਲ ਦੇ ਗੀਤ ‘ਵਿਗੜ ਗਿਆ’ ’ਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗਿੱਪੀ ਗਰੇਵਾਲ ਵੀ ਇਸ ਕਿਊਟ ਬੱਚੀ ਦਾ ਵੀਡੀਓ ਸ਼ੇਅਰ ਕਰਨ ਤੋਂ ਖੁਦ ਨੂੰ ਰੋਕ ਨਾ ਸਕੇ । ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸੋ ਕਿਊਟ’। ਇਸ ਦੇ ਨਾਲ ਹੀ ਉਨ੍ਹਾਂ ਜੱਫੀ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 

So cute 🤗 #vigadgaya #gippygrewal

A post shared by Gippy Grewal (@gippygrewal) on May 16, 2020 at 1:42am PDT


ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਕੰਮ ਦੀ ਤਾਂ ਉਹ ਲਾਕਡਾਊਨ ਦੌਰਾਨ ਵੀ ਲੋਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ। ਉਹ ‘ਮਿਸ ਯੂ’ ਤੇ ‘ਵਿਗੜ ਗਿਆ’ ਵਰਗੇ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ ਤੇ ਇਨ੍ਹਾਂ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Gippy GrewalInstagramNoorTik TokVideoLockdownCoronavirusCovid 19Punjabi Singer

About The Author

manju bala

manju bala is content editor at Punjab Kesari