FacebookTwitterg+Mail

ਗੁਰੂ ਘਰ 'ਚ ਅਰਦਾਸ ਕਰਨ ਤੋਂ ਬਾਅਦ ਗਿੱਪੀ ਗਰੇਵਾਲ ਨੇ ਸ਼ੁਰੂ ਕੀਤੀ ਫਿਲਮ 'ਪੋਸਤੀ' ਦੀ ਸ਼ੂਟਿੰਗ

gippy grewal movie  posti  shooting start actor shared pics
04 November, 2019 10:34:51 AM

ਜਲੰਧਰ (ਬਿÎਊਰੋ) — ਪਾਲੀਵੁੱਡ ਅਦਾਕਾਰ ਗਿੱਪੀ ਗਰੇਵਾਲ ਦੀ ਫਿਲਮ 'ਪੋਸਤੀ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀਆਂ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਿਆਂ ਕਰਦਿਆਂ ਹੋਇਆਂ ਗਿੱਪੀ ਗਰੇਵਾਲ ਨੇ ਲਿਖਿਆ, ''ਸਤਿ ਸ੍ਰੀ ਅਕਾਲ ਜੀ ਤੁਹਡੇ ਸਭ ਦੀਆਂ ਸ਼ੁੱਭ ਇੱਛਾਵਾਂ ਨਾਲ ਤੇ ਤੁਹਾਡੇ ਸਭ ਦੇ ਪਿਆਰ ਨਾਲ ਅੱਜ ਅਸੀਂ ਫਿਲਮ 'ਪੋਸਤੀ' ਦਾ ਮਹੂਰਤ ਕੀਤਾ ਹੈ। ਮੈਂ ਹੰਬਲ ਮੋਸ਼ਨ ਪਿਕਚਰਜ਼ ਵੱਲੋਂ ਅਤੇ ਖੁਦ ਪ੍ਰੋਡਿਊਸਰ ਦੇ ਤੌਰ 'ਤੇ ਸਾਡੇ ਲੇਖਕ ਤੇ ਡਾਇਰੈਕਟਰ ਰਾਣਾ ਰਣਬੀਰ ਨੂੰ ਤੇ ਉਹ ਦੀ ਸਮੁੱਚੀ ਟੀਮ ਨੂੰ ਸ਼ੁੱਭ ਇੱਛਾਵਾਂ ਤੇ ਮੁਬਾਰਕਬਾਦ ਦਿੰਦਾ ਹਾਂ।

ਅੱਜ ਅਸੀਂ ਫਿਲਮ 'ਪੋਸਤੀ' ਦਾ ਮਹੂਰਤ ਗੁਰੂ ਘਰ 'ਚ ਅਰਦਾਸ ਕਰਕੇ ਬਾਬਾ ਜੀ ਤੋਂ ਆਸ਼ੀਰਵਾਦ ਲੈ ਕੇ ਅਤੇ ਪੰਜ ਬੂਟੇ ਲਾ ਕੇ ਕੀਤਾ ਹੈ। ਫਿਲਮ ਦਾ ਨਾਂ ਭਾਵੇਂ 'ਪੋਸਤੀ' ਹੈ ਪਰ ਸਾਡੀ ਹਮੇਸ਼ਾਂ ਕੋਸ਼ਿਸ਼ ਹੁੰਦੀ ਹੈ ਕਿ ਸੁਥਰਾ ਅਤੇ ਸਾਰਥਿਕ ਮੰਨੋਰਜਨ ਦੇਣ ਵਾਲਾ ਸਿਨੇਮਾ ਬਣਾਇਆ ਜਾਵੇ। ਆਪਣਾ ਸਾਥ ਤੇ ਪਿਆਰ ਬਣਾਈ ਰੱਖਣਾ। ਤੁਹਾਡਾ ਆਪਣਾ ਗਿੱਪੀ ਗਰੇਵਾਲ।''


ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰਸ ਦੇ ਬੈਨਰ ਵੱਲੋਂ ਐਲਾਨੀ ਗਈ ਫਿਲਮ 'ਪੋਸਤੀ', ਜਿਸ ਦੇ ਨਿਰਦੇਸ਼ਨ ਅਤੇ ਕਹਾਣੀ ਦੀ ਜਿੰਮੇਵਾਰੀ ਰਾਣਾ ਰਣਬੀਰ ਨੂੰ ਸੌਂਪੀ ਗਈ ਹੈ। ਫਿਲਮ ਦੀ ਰਿਲੀਜ਼ਿੰਗ ਡੇਟ ਦਾ ਐਲਾਨ ਹੋ ਚੁੱਕਿਆ ਹੈ। ਦੱਸ ਦਈਏ ਇਹ ਫਿਲਮ 2020 'ਚ 20 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ ਇਸ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।


Tags: Gippy GrewalPostiShooting StartShared PicturesInstagramPunjabi Celebrity

Edited By

Sunita

Sunita is News Editor at Jagbani.