FacebookTwitterg+Mail

ਪਾਕਿਸਤਾਨ ’ਚ ਵੀ ਛਾਏ ਗਿੱਪੀ ਗਰੇਵਾਲ, ਮਿਲੇ ਬੇਸ਼ਕੀਮਤੀ ਤੋਹਫੇ

gippy grewal nankana sahib lahore pakistan
23 January, 2020 12:51:31 PM

ਜਲੰਧਰ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰਾਕਸਟਾਰ ਗਿੱਪੀ ਗਰੇਵਾਲ ਹਾਲ ਹੀ 'ਚ ਪਾਕਿਸਤਾਨ ਸਥਿਤ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋਏ, ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ। ਸ੍ਰੀ ਨਨਕਾਣਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਗਿੱਪੀ ਗਰੇਵਾਲ ਆਪਣੇ ਜੱਦੀ ਪਿੰਡ 47 ਜੇ. ਬੀ. ਮਨਸੂਰਾ ਵੀ ਗਏ, ਜਿਥੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
Punjabi Bollywood Tadka
ਗਿੱਪੀ ਗਰੇਵਾਲ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਸਨ। ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਬਜ਼ੁਰਗ ਲੋਕਾਂ ਨਾਲ ਮੁਲਾਕਾਤ ਕੀਤੀ। ਗਿੱਪੀ ਗਰੇਵਾਲ ਦੇ ਜੱਦੀ ਪਿੰਡ ਵਾਲੇ ਘਰ 'ਚ ਰਹਿ ਰਹੇ ਪਰਿਵਾਰ ਵਲੋਂ ਉਨ੍ਹਾਂ ਦੇ ਘਰ ਦਾ ਇਕ ਤਾਲਾ ਗਿੱਪੀ ਨੂੰ ਤੋਹਫੇ ਵਜੋਂ ਦਿੱਤਾ ਗਿਆ।
Punjabi Bollywood Tadka
ਇਸ ਤੋਂ ਇਲਾਵਾ ਪਾਕਿਸਤਾਨ ਦੇ ਨਾਮੀ ਬਿਜ਼ਨੈੱਸਮੈਨ ਤੇ ਪਾਕਿਸਤਾਨ ਕਲਾਕਾਰ ਵੀ ਗਿੱਪੀ ਗਰੇਵਾਲ ਨੂੰ ਮਿਲੇ। ਪਾਕਿਸਤਾਨ ਦੇ ਨਾਮੀ ਬਿਜ਼ਨੈੱਸਮੈਨ ਤੇ Peshawar Zalmi ਦੇ ਚੇਅਰਮੈਨ ਜਾਵੇਦ ਅਫਰੀਦੀ ਨੇ ਗਿੱਪੀ ਨੂੰ ਪਿਆਰ ਵਿਚ ਇਕ ਜੈਕਟ ਤੇ ਕ੍ਰਿਕਟ ਬੱਲਾ ਤੋਹਫੇ ਵਿਚ ਪੇਸ਼ ਕੀਤਾ।


ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਸ ਦੇ ਨਾਲ ਪਾਕਿਸਤਾਨ ਵਿਚ ਗਿੱਪੀ ਗਰੇਵਾਲ ਨੂੰ ਚਾਹੁਣ ਵਾਲਿਆਂ ਦੀ ਖੁਸ਼ੀ ਦੇਖਦੀਏ ਹੀ ਬਣਦੀ ਸੀ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੇ ਫੈਨਜ਼ ਦੀਆਂ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ।


Tags: Gippy GrewalNankana SahibLahorePakistanIk Sandhu Hunda SiGiftPunjabi Movie

About The Author

manju bala

manju bala is content editor at Punjab Kesari