FacebookTwitterg+Mail

ਜਾਨੀ ਨਾਲ ਗਿੱਪੀ ਕਰ ਰਹੇ ਨੇ ਐਲਬਮ, ਜਲਦ ਹੋਵੇਗੀ ਰਿਲੀਜ਼

gippy grewal new album
26 May, 2019 01:48:32 PM

ਜਲੰਧਰ(ਬਿਊਰੋ) – ਕੱਲ ਯਾਨੀ ਕਿ 25 ਮਈ ਨੂੰ ਮਸ਼ਹੂਰ ਗੀਤਕਾਰ ਜਾਨੀ ਦਾ ਜਨਮਦਿਨ ਸੀ ਤੇ ਆਪਣੇ ਜਨਮਦਿਨ ਮੌਕੇ ਜਾਨੀ ਨੇ ਜਿਥੇ ਆਪਣਾ ਨਵਾਂ ਗਾਣਾ ਰਿਲੀਜ਼ ਕੀਤਾ ਉਥੇ ਹੀ ਜਾਨੀ ਦੇ ਜਨਮਦਿਨ ਮੌਕੇ ਗਿੱਪੀ ਗਰੇਵਾਲ ਨੇ ਜਾਨੀ ਦੇ ਨਾਲ ਐਲਬਮ ਕਰਨ ਦਾ ਵੀ ਐਲਾਨ ਕੀਤਾ ਹੈ। ਗਿੱਪੀ ਗਰੇਵਾਲ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।


ਦੱਸ ਦਈਏ ਕਿ ਗਿੱਪੀ ਗਰੇਵਾਲ ਇਸ ਤੋਂ ਪਹਿਲਾ ਜਾਨੀ ਦੇ ਨਾਲ ਗੀਤ 'ਆਸਕਰ' ਵੀ ਕਰ ਚੁੱਕੇ ਹਨ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਗਿੱਪੀ ਦੀ ਇਸ ਐਲਬਮ ਦਾ ਨਾਂ ਕੀ ਹੋਵੇਗੀ, ਐਲਬਮ 'ਚ ਕਿੰਨੇ ਗੀਤ ਹੋਣਗੇ ਤੇ ਇਹ ਫਿਲਮ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ


Tags: New AlbumeGippy Grewal JaaniPunjabi Music Updateਮਿਊਜ਼ਿਕ ਅਪਡੇਟਸ

Edited By

Lakhan

Lakhan is News Editor at Jagbani.