FacebookTwitterg+Mail

'ਅਰਦਾਸ ਕਰਾਂ' ਤੋਂ ਬਾਅਦ ਗਿੱਪੀ ਗਰੇਵਾਲ ਨੇ ਕੀਤਾ ਇਕ ਹੋਰ ਸ਼ਾਨਦਾਰ ਫਿਲਮ ਦਾ ਐਲਾਨ

gippy grewal new movie maa releasing on 8th may 2020 mothers day
21 September, 2019 08:55:26 AM

ਜਲੰਧਰ (ਬਿਊਰੋ) — ਫਿਲਮ 'ਅਰਦਾਸ ਕਰਾਂ' ਪੰਜਾਬੀ ਸਿਨੇਮਾ ਦਾ ਮਾਸਟਰਪੀਸ ਆਖੀ ਜਾਣ ਵਾਲੀ ਇਸ ਫਿਲਮ ਨੇ ਹੁਣ ਤੱਕ ਬਹੁਤ ਤਰੀਫਾਂ ਖੱਟੀਆਂ ਹਨ। ਖਾਸ ਕਰਕੇ ਫਿਲਮ ਦੇ ਨਿਰਦੇਸ਼ਕ ਤੇ ਐਕਟਰ ਗਿੱਪੀ ਗਰੇਵਾਲ ਨੂੰ ਫਿਲਮ ਲਈ ਕਾਫੀ ਪ੍ਰਸ਼ੰਸਾ ਮਿਲੀ ਹੈ। ਹੁਣ 'ਅਰਦਾਸ ਕਰਾਂ' ਤੋਂ ਬਾਅਦ ਗਿੱਪੀ ਗਰੇਵਾਲ ਇਕ ਹੋਰ ਸ਼ਾਨਦਾਰ ਫਿਲਮ ਲੈ ਕੇ ਆ ਰਹੇ ਹਨ, ਜਿਸ ਦਾ ਨਾਂ 'ਮਾਂ' ਹੈ। ਇਹ ਫਿਲਮ 8 ਮਈ 2020 ਯਾਨੀ ਅਗਲੇ ਸਾਲ 'ਮਾਂ ਦਿਵਸ' 'ਤੇ ਦੇਖਣ ਨੂੰ ਮਿਲਣ ਵਾਲੀ ਹੈ। ਫਿਲਮ ਦੇ ਟਾਈਟਲ ਤੋਂ ਹੀ ਸਾਫ ਹੁੰਦਾ ਹੈ ਕਿ ਇਹ ਫਿਲਮ ਮਾਵਾਂ ਦੇ ਪਿਆਰ ਅਤੇ ਮਮਤਾ 'ਤੇ ਅਧਾਰਿਤ ਹੋਵੇਗੀ। ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਸ ਅਤੇ ਓਮਜੀ ਸਟਾਰ ਸਟੂਡੀਓ ਵੱਲੋਂ ਬਣਾਇਆ ਜਾ ਰਿਹਾ ਹੈ। ਫਿਲਹਾਲ ਫਿਲਮ ਦੀ ਕਿਸੇ ਸਟਾਰ ਕਾਸਟ ਦਾ ਐਲਾਨ ਨਹੀਂ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਹੋਰਾਂ ਵੱਲੋਂ ਆਪਣੇ ਹੋਮ ਪ੍ਰੋਡਕਸ਼ਨ 'ਚ ਹੀ ਫਿਲਮ 'ਪੋਸਤੀ' ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਿਰਦੇਸ਼ਨ ਅਤੇ ਕਹਾਣੀ ਰਾਣਾ ਰਣਬੀਰ ਨੇ ਲਿਖੀ ਹੈ।


ਦੱਸ ਦਈਏ ਕਿ ਪੰਜਾਬੀ ਸਿਨੇਮਾ ਦੇ ਵਧਦੇ ਮਿਆਰ ਦੇ ਕਾਰਨ ਹੁਣ ਵੱਖੋ-ਵੱਖ ਮੁੱਦਿਆਂ 'ਤੇ ਫਿਲਮਾਂ ਦੇ ਐਲਾਨ ਕੀਤੇ ਜਾ ਰਹੇ ਹਨ। ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਵੱਲੋਂ ਵੀ ਪਰਦੇ 'ਤੇ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨਾਲ ਮੇਕਰਸ ਦਾ ਵੀ ਹੌਂਸਲਾ ਵਧਦਾ ਹੈ। 'ਮਾਂ' ਫਿਲਮ ਵੀ ਅਜਿਹੇ ਹੀ ਮੁੱਦਿਆਂ ਨੂੰ ਪਰਦੇ 'ਤੇ ਪੇਸ਼ ਕਰਦੀ ਹੋਈ ਨਜ਼ਰ ਆਵੇਗੀ। ਹੁਣ ਦੇਖਣਾ ਹੋਵੇਗਾ ਫਿਲਮ ਦੀ ਟੀਮ ਦਾ ਹਿੱਸਾ ਕੌਣ-ਕੌਣ ਬਣਦਾ ਹੈ। ਫਿਲਹਾਲ ਗਿੱਪੀ ਗਰੇਵਾਲ ਆਉਣ ਵਾਲੀ ਫਿਲਮ 'ਡਾਕਾ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ, ਜੋ ਕਿ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Gippy GrewalNew MovieMaa2020 Mothers DayPunjabi Celebrity

Edited By

Sunita

Sunita is News Editor at Jagbani.