FacebookTwitterg+Mail

ਗਿੱਪੀ ਗਰੇਵਾਲ ਦਾ ਫੈਨਜ਼ ਨੂੰ ਵੱਡਾ ਤੋਹਫਾ, ਕੀਤਾ ਅਗਲੀ ਫਿਲਮ ਦਾ ਐਲਾਨ

gippy grewal next punjabi movie   maa   shoot start
24 February, 2020 01:28:16 PM

ਜਲੰਧਰ (ਬਿਊਰੋ) — 'ਅਰਦਾਸ', 'ਕੈਰੀ ਆਨ ਜੱਟਾ', 'ਮੰਜੇ ਬਿਸਤਰੇ' ਅਤੇ 'ਅਰਦਾਸ ਕਰਾਂ' ਵਰਗੀਆਂ ਫਿਲਮਾਂ ਨਾਲ ਨੂੰ ਦਿਲ ਛੂਹ ਲੈਣ ਵਾਲੇ ਅਦਾਕਾਰ ਗਿੱਪੀ ਗਰੇਵਾਲ ਇਕ ਵਾਰ ਫਿਰ ਰਿਸ਼ਤਿਆਂ ਦੀ ਗੱਲ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੀ ਅਗਲੀ ਫਿਲਮ ਦੀ ਅਨਾਊਂਸਮੈਂਟ ਕੀਤੀ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਆਫੀਸ਼ੀਅਲ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ 'ਮਾਂ' ਟਾਈਟਲ ਹੇਠ ਆਪਣੀ ਫਿਲਮ ਲੈ ਕੇ ਆ ਰਹੇ ਹਨ। 'ਮਾਂ' ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਹੈ। ਇਕ ਬੱਚੇ ਲਈ ਮਾਂ ਹੀ ਉਸ ਦਾ ਰੱਬ ਹੁੰਦੀ ਹੈ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।
ਦੱਸ ਦਈਏ ਕਿ ਫਿਲਮ 'ਮਾਂ' ਦੇ ਕਲੈਪ ਬੋਰਡ ਦੀ ਤਸਵੀਰ ਸ਼ੇਅਰ ਕਰਦਿਆਂ ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ, ''ਮੇਰੀ ਸਾਰੀ ਟੀਮ ਨੂੰ ਪੰਜਾਬੀ ਫਿਲਮ 'ਮਾਂ' ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ। ਇਹ ਟਾਈਟਲ ਹੀ ਜਾਦੂਮਈ ਹੈ। ਬਹੁਤ ਵਧੀਆ ਲੱਗਾ ਰਿਹਾ ਹੈ ਕਿ ਇਕ ਲੰਬੇ ਸਮੇਂ ਬਾਅਦ ਪੰਜਾਬੀ ਫਿਲਮ 'ਚ ਕੰਮ ਕਰਨਾ। ਗੁੱਡ ਲੱਕ ਗਿੱਪੀ ਗਰੇਵਾਲ, ਬਲਜੀਤ ਸਿੰਘ ਦਿਓ ਤੇ ਰਾਣਾ ਰਣਬੀਰ।''


ਦੱਸਣਯੋਗ ਹੈ ਕਿ ਫਿਲਮ 'ਮਾਂ' ਨੂੰ ਗਿੱਪੀ ਗਰੇਵਾਲ ਤੇ ਉਨ੍ਹਾਂ ਦੀ ਪਤਨੀ ਰਵਨੀਤ ਕੌਰ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ। ਫਿਲਮ ਨੂੰ ਡਾਇਰੈਕਟ ਬਲਜੀਤ ਸਿੰਘ ਦਿਓ ਕਰ ਰਹੇ ਹਨ। ਇਸ ਫਿਲਮ ਨੂੰ ਹੰਬਲ ਮੋਸ਼ਨ ਪਿਕਚਰਜ਼ ਤੇ ਓਮਜੀ ਸਟਾਰ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਦਿਵਿਆ ਦੱਤਾ, ਆਰੁਸ਼ੀ ਸ਼ਰਮਾ, ਗੁਰਪ੍ਰੀਤ ਘੁੱਗੀ, ਬੱਬਲ ਰਾਏ, ਵੱਡਾ ਗਰੇਵਾਲ ਤੋਂ ਇਲਾਵਾ ਕਈ ਹੋਰ ਨਾਮੀ ਸਿਤਾਰੇ ਵੀ ਨਜ਼ਰ ਆਉਣਗੇ। ਮਾਂ ਫਿਲਮ ਨੂੰ 'ਮਦਰਸ ਡੇਅ' ਯਾਨੀ ਕਿ 8 ਮਈ ਨੂੰ ਰਿਲੀਜ਼ ਹੋਵੇਗੀ। ਇਨ੍ਹੀਂ ਦਿਨੀਂ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਇੱਕ ਸੰਧੂ ਹੁੰਦਾ ਸੀ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਉਨ੍ਹਾਂ ਦੀ ਇਹ ਫਿਲਮ 28 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ।


Tags: MaaGippy GrewalRavneet Kaur GrewalBaljit Singh DeoIk Sandhu Hunda Si

About The Author

sunita

sunita is content editor at Punjab Kesari