FacebookTwitterg+Mail

ਗਿੱਪੀ ਗਰੇਵਾਲ ਨੂੰ ਪਸੰਦ ਆਇਆ ਅਕਸ਼ੈ ਦੀ ਫਿਲਮ 'ਮੰਗਲ ਮਿਸ਼ਨ' ਦਾ ਪ੍ਰੋਮੋ, ਕੀਤਾ ਇਹ ਟਵੀਟ

gippy grewal reaction on mission mangal punjabi promo
05 August, 2019 10:58:21 AM

ਜਲੰਧਰ (ਬਿਊਰੋ) — ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਦੀ ਨਵੀਂ ਫਿਲਮ 'ਮਿਸ਼ਨ ਮੰਗਲ' ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਟਰੇਲਰ ਤੋਂ ਬਾਅਦ ਫਿਲਮ ਦਾ ਇਕ ਪ੍ਰੋਮੋ ਦਰਸ਼ਕਾਂ ਦੇ ਸਨਮੁਖ ਹੋਇਆ ਹੈ, ਜਿਸ ਨੂੰ ਕਈ ਭਾਸ਼ਾਵਾਂ 'ਚ ਰਿਲੀਜ਼ ਕੀਤਾ ਗਿਆ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪ੍ਰੋਮੋ ਨੂੰ ਪੰਜਾਬੀ ਭਾਸ਼ਾ 'ਚ ਵੀ ਰਿਲੀਜ਼ ਕੀਤਾ ਗਿਆ ਹੈ, ਜਿਸਦੇ ਚੱਲਦੇ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ, ਗਾਇਕ ਤੇ ਡਾਇਰੈਕਟਰ ਗਿੱਪੀ ਗਰੇਵਾਲ ਨੇ ਫਿਲਮ ਦੇ ਪੰਜਾਬੀ ਪ੍ਰੋਮੋ ਦੀ ਤਾਰੀਫ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ 'ਮਿਸ਼ਨ ਮੰਗਲ' ਦਾ ਪ੍ਰੋਮੋ ਸ਼ੇਅਰ ਕੀਤਾ ਹੈ।

 

ਇਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, ''ਇੰਨ੍ਹਾਂ ਔਰਤਾਂ ਨੂੰ ਦੇਖ ਕੇ ਕਿੰਨੀ ਪ੍ਰੇਰਣਾ ਮਿਲੀ, ਜੋ ਭਾਰਤ ਨੂੰ ਮੰਗਲ 'ਤੇ ਲੈ ਕੇ ਗਈਆਂ ਅਤੇ ਇਤਿਹਾਸ ਰਚਿਆ। ਇਹ ਹੈ...ਆਪਣੀ ਤਾਕਤ ਅਤੇ ਸਾਹਸ ਦਾ ਜਸ਼ਨ ਮਨਾਉਂਦੇ ਹੋਏ # ਮਿਸ਼ਨਮੰਗਲ… ਪੰਜਾਬੀ 'ਚ ਵੇਖੋ'। ਇਸ ਦੇ ਨਾਲ ਹੀ ਅਕਸ਼ੈ ਕੁਮਾਰ, ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ ਤੇ ਕਈ ਹੋਰ ਅਦਾਕਾਰਾਂ ਨੂੰ ਟੈਗ ਕੀਤਾ ਹੈ। ਅਕਸ਼ੈ ਕੁਮਾਰ ਨੇ ਗਿੱਪੀ ਗਰੇਵਾਲ ਨੂੰ ਮੈਸੇਜ ਕਰਕੇ ਧੰਨਵਾਦ ਕੀਤਾ ਹੈ।


ਦੱਸ ਦਈਏ ਕਿ ਫਿਲਮ ਦੇ ਇਸ ਪ੍ਰੋਮੋ 'ਚ ਅਕਸ਼ੈ ਕੁਮਾਰ ਪੰਜਾਬੀ 'ਚ ਬੋਲ ਰਹੇ ਹਨ। ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਕਸ਼ੈ ਕੁਮਾਰ ਦੀ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।


 


Tags: Akshay KumarGippy GrewalReactionMission MangalPunjabi PromoBollywood Celebrity

Edited By

Sunita

Sunita is News Editor at Jagbani.