FacebookTwitterg+Mail

ਮੁੜ ਦਰਸ਼ਕਾਂ ਦੇ ਦਿਲ ਜਿੱਤਣ ਨੂੰ ਤਿਆਰ ਗਿੱਪੀ ਗਰੇਵਾਲ, ਸਾਂਝੀ ਕੀਤੀ ਨਵੇਂ ਗੀਤ ਦੀ ਪਹਿਲੀ ਝਲਕ

gippy grewal shares his next song   me and you   poster
27 May, 2020 11:46:19 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗਿੱਪੀ ਗਰੇਵਾਲ ਤਾਲਾਬੰਦੀ 'ਚ ਇੱਕ ਤੋਂ ਬਾਅਦ ਇੱਕ ਗੀਤਾਂ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਹਨ। ਉਹ ਇੱਕ ਹੋਰ ਸੁਪਰ ਹਿੱਟ ਗੀਤ ਦੇਣ ਲਈ ਤਿਆਰ ਹਨ। ਗਿੱਪੀ ਗਰੇਵਾਲ 'Me And You' ਟਾਈਟਲ ਹੇਠ ਤਿਆਰ ਹੋਏ ਇਸ ਗੀਤ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਦਰਸ਼ਕਾਂ ਨੂੰ ਪੋਸਟਰ ਖੂਬ ਪਸੰਦ ਆ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਗੀਤ ਲਈ ਬੜੇ ਉਤਸੁਕ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਨਾਮੀ ਗੀਤਕਾਰ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਸ ਦਾ ਸੰਗੀਤ ਦੇਸੀ ਕਰਿਊ ਵਲੋਂ ਤਿਆਰ ਕੀਤਾ ਜਾ ਰਿਹਾ ਹੈ। ਗੀਤ ਦਾ ਵੀਡੀਓ ਦਿਓ ਸਟੂਡੀਓ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਸਨਮੁਖ ਹੋਵੇਗਾ।

ਗਿੱਪੀ ਗਰੇਵਾਲ ਗਾਇਕੀ ਦੇ ਨਾਲ ਅਦਾਕਾਰੀ ਦੇ ਚਮਕਦੇ ਹੋਏ ਕਲਾਕਾਰ ਹਨ। ਇਸ ਸਾਲ ਦੀ ਸ਼ੁਰੂਆਤ 'ਚ ਉਨ੍ਹਾਂ ਨੇ 'ਇੱਕ ਸੰਧੂ ਹੰਦਾ ਸੀ' ਵਰਗੀ ਸੁਪਰ ਹਿੱਟ ਫਿਲਮ ਨਾਲ ਕੀਤੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ। ਇਸ ਤੋਂ ਇਲਾਵਾ ਉਹ ਕਈ ਸੁਪਰ ਹਿੱਟ ਗੀਤ ਜਿਵੇਂ 'ਨੱਚ ਨੱਚ', 'ਮਾਸੀ', 'ਕਰੰਟ', 'ਫੁਲਕਾਰੀ', 'ਦਿਲ ਟੁੱਟ ਨਾ ਜਾਵੇ', 'ਮਰ ਜਾਵਾਂ' ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਹਨ।

 


Tags: Gippy GrewalNext SongMe And YouPosterPunjabi Singer

About The Author

sunita

sunita is content editor at Punjab Kesari