FacebookTwitterg+Mail

ਲੌਕ ਡਾਊਨ ਕਾਰਨ ਉੱਡੀ ਗਿੱਪੀ ਗਰੇਵਾਲ ਦੀ ਨੀਂਦ, ਬੱਚਿਆਂ ਦੀ ਪੜ੍ਹਾਈ ਲਈ ਕਰ ਰਹੇ ਨੇ ਦਿਨ-ਰਾਤ ਇਕ

gippy grewal sleeps at morning 5 and wake up on 12 noon
09 May, 2020 03:14:30 PM

ਜਲੰਧਰ (ਬਿਊਰੋ) — ਲੌਕ ਡਾਊਨ ਨਾਲ ਹਰ ਇਕ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਕੁਝ ਦਿਨ ਪਹਿਲਾਂ ਗਿੱਪੀ ਗਰੇਵਾਲ ਨੇ ਇਕ ਇੰਟਰਵਿਊ ਵਿਚ ਇਸ ਸਭ ਨੂੰ ਲੈ ਕੇ ਕਈ ਖੁਲਾਸੇ ਕੀਤੇ। ਗਿੱਪੀ ਗਰੇਵਾਲ ਮੁਤਾਬਕ ਉਨ੍ਹਾਂ ਦੇ ਬੱਚੇ ਕੈਨੇਡਾ ਵਿਚ ਪੜ੍ਹਦੇ ਹਨ, ਇਸ ਕਰਕੇ ਉਨ੍ਹਾਂ ਦੀਆਂ ਆਨਲਾਈਨ ਕਲਾਸਾਂ ਯਾਨੀਕਿ ਆਨਲਾਈਨ ਪੜ੍ਹਾਈ ਰਾਤ ਨੂੰ ਸ਼ੁਰੂ ਹੁੰਦੀ ਹੈ ਅਤੇ ਤੜਕੇ ਤੱਕ ਚੱਲਦੀ ਹੈ। ਗਿੱਪੀ ਗਰੇਵਾਲ ਨੇ ਦੱਸਿਆ ਕਿ, ''ਬੱਚਿਆਂ ਦਾ ਸਕੂਲ ਰਾਤ 9 ਵਜੇ ਸ਼ੁਰੂ ਹੁੰਦਾ ਹੈ ਅਤੇ ਸਵੇਰੇ 3 ਵਜੇ ਤਕ ਚੱਲਦਾ ਹੈ, ਜਿਸ ਕਰਕੇ ਅਸੀਂ ਸਵੇਰੇ 5 ਵਜੇ ਸੌਂਦੇ ਹਾਂ ਅਤੇ ਦੁਪਿਹਰੇ 12 ਵਜੇ ਜਾਗਦੇ ਹਾਂ। ਸਾਡੇ ਲਈ ਇਹ ਸਭ ਕੁਝ ਛੁੱਟੀਆਂ ਵਰਗਾ ਹੈ।''

ਗਿੱਪੀ ਨੇ ਦੱਸਿਆ ਕਿ ''ਮੈਂ ਤੇ ਮੇਰਾ ਪਰਿਵਾਰ ਲੌਕ ਡਾਊਨ ਤੋਂ ਕੁਝ ਦਿਨ ਪਹਿਲਾਂ ਹੀ ਭਾਰਤ ਆਇਆ ਸੀ ਅਤੇ ਵਾਪਸ ਜਾਣ ਦੀ ਸਲਾਹ ਹੀ ਬਣਾ ਰਹੇ ਸੀ। ਉਦੋਂ ਹੀ ਕੋਰੋਨਾ ਵਾਇਰਸ ਦੀ ਚਰਚਾ ਸ਼ੁਰੂ ਹੋ ਗਈ ਸੀ ਪਰ ਲੌਕ ਡਾਊਨ ਨਹੀਂ ਸੀ ਲੱਗਿਆ। ਮੈਂ ਉਨ੍ਹਾਂ ਨੂੰ ਕੁਝ ਦਿਨ ਹੋਰ ਰੁਕਣ ਲਈ ਕਿਹਾ ਅਤੇ ਫਿਰ ਲੌਕ ਡਾਊਨ ਹੋ ਗਿਆ। ਜੇਕਰ ਸਭ ਚਲੇ ਗਏ ਹੁੰਦੇ ਤਾਂ ਮੈਂ ਇੱਕਲਾ ਹੀ ਚੰਡੀਗੜ੍ਹ ਵਿਚ ਫਸਿਆ ਰਹਿੰਦਾ। ਉਨ੍ਹਾਂ ਨੇ ਕਿਹਾ ਕਿ ਲੌਕ ਡਾਊਨ ਮੋਬਾਈਲ ਫੰਕਸ਼ਨ ਵਾਂਗ ਹੈ, ਜਿਸ ਤਰ੍ਹਾਂ ਫੋਨ ਹੈਂਗ ਹੋਣ 'ਤੇ ਰੀ-ਸੈਟ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਲੌਕ ਡਾਊਨ ਵੀ ਸਾਡੇ ਲਈ ਰੀ-ਸੈੱਟ ਵਾਂਗ ਹੈ।'' ਗਰੇਵਾਲ ਨੇ ਕਿਹਾ ਕਿ 'ਮੇਰੇ ਪਰਿਵਾਰ ਨੂੰ ਹਮੇਸ਼ਾ ਸ਼ਿਕਾਇਤ ਸੀ ਕਿ ਮੈਂ ਉਨ੍ਹਾਂ ਨੂੰ ਸਮਾਂ ਨਹੀਂ ਦਿੰਦਾ। ਹੁਣ ਮੈਂ ਘਰ ਵਿਚ ਹਾਂ ਅਤੇ ਮੈਨੂੰ ਆਪਣੇ 13 ਸਾਲ ਦੇ ਬੇਟੇ ਨਾਲ ਈਵਨਿੰਗ ਵਾਕ (ਸ਼ਾਮ ਦੀ ਸੈਰ) ਕਰਨ ਦਾ ਮੌਕਾ ਮਿਲ ਰਿਹਾ ਹੈ। ਉਸ ਦੇ ਗੱਲ ਬਾਤ ਦੇ ਤਰੀਕੇ ਤੋਂ ਪਤਾ ਲੱਗ ਰਿਹਾ ਕਿ ਉਹ ਵੱਡਾ ਹੋ ਰਿਹਾ ਹੈ।''

 
 
 
 
 
 
 
 
 
 
 
 
 
 

Eh Sara din khenda mainu dance karwao🙈 #nachnachchallange #gurbaazgrewal #gippygrewal

A post shared by Gippy Grewal (@gippygrewal) on Apr 17, 2020 at 12:07am PDT

ਦੱਸਣਯੋਗ ਹੈ ਕਿ ਲੌਕ ਡਾਊਨ ਦੌਰਾਨ ਗਿੱਪੀ ਗਰੇਵਾਲ ਦਰਸ਼ਕਾਂ ਦੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖ ਰਹੇ ਹਨ। ਲੌਕ ਡਾਊਨ ਦੌਰਾਨ ਜਿੱਥੇ ਗਿੱਪੀ ਗਰੇਵਾਲ ਆਏ ਦਿਨ ਲੋਕਾਂ ਦਾ ਹੌਂਸਲਾ ਵਧਾ ਰਹੇ ਹਨ ਅਤੇ ਕੋਰੋਨਾ ਪ੍ਰਤੀ ਜਾਗਰੂਕ ਕਰ ਰਹੇ ਹਨ, ਉਥੇ ਹੀ ਉਹ ਲੋਕਾਂ ਦੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖ ਰਹੇ ਹਨ। ਕੁਝ ਦਿਨ ਪਹਿਲਾਂ ਹੀ ਗਿੱਪੀ ਗਰੇਵਾਲ ਦੇ 2-3 ਗੀਤ ਰਿਲੀਜ਼ ਹੋਏ, ਜਿਹੜੇ ਕਿ ਉਨ੍ਹਾਂ ਨੇ ਘਰ ਵਿਚ ਹੀ ਰਹਿ ਕੇ ਹੀ ਤਿਆਰ ਕੀਤੇ ਹਨ।

 
 
 
 
 
 
 
 
 
 
 
 
 
 

😘😘😘 Stay Home Everyone 🙏🙏🙏 #besafe #familytime

A post shared by Gippy Grewal (@gippygrewal) on Mar 27, 2020 at 3:41am PDT


Tags: Gippy GrewalLockdownCoronavirusCovid 19KidsOnline ClassesPunjabi Singer

About The Author

sunita

sunita is content editor at Punjab Kesari