FacebookTwitterg+Mail

ਗਿੱਪੀ ਗਰੇਵਾਲ ਦੇ ਗੀਤ 'ਨੱਚ ਨੱਚ' ਦਾ ਟੀਜ਼ਰ ਆਊਟ, ਇੰਡਸਟਰੀ ਦੇ ਧਾਕੜ ਸਿਤਾਰਿਆਂ ਨੇ ਪਾਈ ਧੱਕ (ਵੀਡੀਓ)

gippy grewal upcoming song nach nach teaser out now
15 April, 2020 08:42:25 AM

ਜਲੰਧਰ (ਵੈੱਬ ਡੈਸਕ) - ਪੰਜਾਬੀ ਫਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦਾ ਨਵਾਂ ਗੀਤ 'ਨੱਚ ਨੱਚ' ਦਾ ਟੀਜ਼ਰ ਰਿਲੀਜ਼ ਹੋ ਚੁੱਕਾ ਹੈ। ਰਿਲੀਜ਼ ਹੁੰਦਿਆਂ ਹੀ ਗੀਤ ਦਾ ਟੀਜ਼ਰ ਹਰ ਪਾਸੇ ਛਾ ਗਿਆ ਹੈ। ਦੱਸ ਦੇਈਏ ਕਿ ਇਹ ਗੀਤ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਸੀ ਕਿਉਕਿ ਹਰ ਕੋਈ ਜਾਨਣਾ ਚਾਹੁੰਦਾ ਸੀ ਕਿ ਇਸ ਗੀਤ ਵਿਚ ਫੀਚਰਿੰਗ ਕੌਣ-ਕੌਣ ਕਰ ਰਿਹਾ ਹੈ, ਹੁਣ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਤੋਂ ਪਰਦਾ ਉੱਠ ਚੁੱਕਾ ਹੈ। 'ਨੱਚ ਨੱਚ' ਗੀਤ ਦੇ ਟੀਜ਼ਰ ਵਿਚ ਪੰਜਾਬੀ ਸੰਗੀਤ ਜਗਤ ਦੇ ਕਈ ਨਾਮੀ ਸਿਤਾਰੇ ਨਜ਼ਰ ਆ ਰਹੇ ਹਨ, ਜਿਨ੍ਹਾਂ ਵਿਚ ਗਿੱਪੀ ਗਰੇਵਾਲ, ਪਰਮੀਸ਼ ਵਰਮਾ, ਸਿੱਧੂ ਮੂਸੇਵਾਲਾ, ਸਰਗੁਣ ਮਹਿਤਾ, ਜੈਜ਼ੀ ਬੀ, ਨੀਰੂ ਬਾਜਵਾ, ਯੁਵਿਕਾ ਚੌਧਰੀ, ਪ੍ਰਿੰਸ ਨਰੂਲਾ, ਜੱਸੀ ਗਿੱਲ, ਬੱਬਲ ਰਾਏ, ਰਣਜੀਤ ਬਾਵਾ, ਬੋਹੇਮੀਆ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਇਸ ਗੀਤ ਵਿਚ ਗਿੱਪੀ ਦੇ 2 ਪੁੱਤਰ ਸ਼ਿੰਦਾ ਤੇ ਏਕਮ ਵੀ ਅਦਾਕਾਰੀ ਕਰਦੇ ਨਜ਼ਰ ਆਉਣਗੇ।

ਗਿੱਪੀ ਗਰੇਵਾਲ ਦੇ ਗੀਤ 'ਨੱਚ ਨੱਚ' ਦੇ ਬੋਲਾਂ ਨੂੰ ਕੁਲਸ਼ਨ ਸੰਧੂ ਨੇ ਆਪਣੀ ਕਲਮ ਨਾਲ ਸ਼ਿੰਗਾਰੇ ਹਨ, ਜਿਸ ਨੂੰ ਮਿਊਜ਼ਿਕ ENZO ਨੇ ਦਿੱਤਾ ਹੈ। ਇਸ ਗੀਤ ਦਾ ਟੀਜ਼ਰ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗਿੱਪੀ ਦਾ 'ਨੱਚ ਨੱਚ' ਗੀਤ ਮਲਟੀ ਸਟਾਰਰ ਹੋਵੇਗਾ। ਟੀਜ਼ਰ ਤੋਂ ਬਾਅਦ ਹੁਣ ਲੋਕ ਇਸ ਗੀਤ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਫ਼ਿਲਮਾਂ ਵਿਚ ਤਾਂ ਅਕਸਰ ਹੀ ਇੰਨੇ ਸਿਤਾਰਿਆਂ ਨੂੰ ਕਈ ਵਾਰ ਦੇਖਿਆ ਜਾ ਚੁੱਕਾ ਹੈ ਪਰ ਇਕ ਗੀਤ ਵਿਚ ਇਕੱਠੇ ਇੰਨੇ ਸਿਤਾਰਿਆਂ ਦਾ ਆਉਣਾ ਫੈਨਜ਼ ਲਈ ਕਿਸੇ ਸਰਪ੍ਰਾਇਜ਼ ਤੋਂ ਘੱਟ ਨਹੀਂ ਹੈ।

 
 
 
 
 
 
 
 
 
 
 
 
 
 

ਸੁੱਖ ਤਾਂ ਹੈ ? ਵਾਹਿਗੁਰੂ ਨੇ ਸਾਨੂੰ ਅਣਮੁੱਲੀਆਂ ਦਾਤਾਂ ਨਾਲ ਬਖ਼ਸ਼ਿਆ ਸੀ । ਤੇ ਅਸੀਂ ਜਾਣੇ-ਅਣਜਾਣੇ ਚ ਉਹਦੀ ਕਦਰ ਨੀ ਪਾਈ ।। ਅਸੀਂ ਹਵਾ , ਪਾਣੀ , ਧਰਤ , ਆਕਾਸ਼ , ਪਸ਼ੂ-ਪੰਛੀ ਕਿਸੇ ਨਾਲ ਵੀ ਇਨਸਾਫ ਨਹੀਂ ਕੀਤਾ , ਪਰ ਪੂਰੀ ਕਾਇਨਾਤ ਫਿਰ ਵੀ ਇਨਸਾਨ ਦਾ ਮੋਹ ਭਰਿਆ ਫਿਕਰ ਕਰਦੀ ਜਾਪ ਰਹੀ ਹੈ ।। ਸਾਡੀਆਂ ਕੁਦਰਤ ਨਾਲ ਕੀਤੀਆਂ ਹਰਕਤਾਂ ਦੇ ਬਾਵਜੂਦ ਕੁਦਰਤ ਦਾ ਹਰ ਜੀਵ-ਜੰਤੂ , ਪੇੜ-ਪੌਦਾ ਤੇ ਧਰਤ-ਆਕਾਸ਼ ਸਾਡੀ ਖ਼ੈਰ ਮੰਗਦੇ ਹੋਏ ਰੱਬ ਨੂੰ ਪੁੱਛ ਰਹੇ ਨੇ , ਸੁੱਖ ਤਾਂ ਹੈ ? Sukh Tan Hai ? Waheguru Ne Sanu Anmuliyan Dattan Nal Baksheya Si Te Asi Jane - Anjane Ch Ohdi Kadar Ni Payi. Asi Hawa , Paani , Dhart , Akash , Pashu - Panchi Kise Nal v Insaaf Nahi Kita , Par Puri Kayinat Fir v Insaan Da Moh Bhareya Fikar Kardi Jaap Rahi Hai Sadiyan Kudrat Nal Kitiyan Harkatan De Bavjood Kudrat Da Har Jeev - Jantu , Perh - Pauda Te Dhart - Akash Sadi khair Mangde Hoye Rab Nu Puch Rhe Ne , Sukh Tan Hai...? Link In Our Bio 👍 Sukh tan hai ? Narrated by - @gippygrewal Lyrics - @urshappyraikoti Music - @jaykmuzic #gippygrewal #sukhtanhai #happyraikoti #baljitsinghdeo #humblemusic

A post shared by Gippy Grewal (@gippygrewal) on Mar 28, 2020 at 8:31pm PDT

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਦੇ ਸਦਕਾ ਲੋਕਾਂ ਨੂੰ 'ਕੋਰੋਨਾ ਵਾਇਰਸ' ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਲੋੜਵੰਦ ਲੋਕਾਂ ਦੀ ਮਦਦ ਵੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਅਪੀਲ ਵੀ ਕਰ ਰਹੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਦਾ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਕੁਦਰਤ ਅਤੇ ਮਨੁੱਖਤਾ ਦੀ ਗੱਲ ਕੀਤੀ ਹੈ। ਇਸ ਵੀਡੀਓ ਵਿਚ ਉਨ੍ਹਾਂ ਨੇ ਕੁਦਰਤ ਵੱਲੋਂ ਇਨਸਾਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਪ੍ਰਤੀ ਹੋਰ ਵੀ ਜ਼ਿਆਦਾ ਜ਼ਿੰਮੇਵਾਰ ਅਤੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਸ ਵੀਡੀਓ ਵਿਚ ਮਨੁੱਖੀ ਪ੍ਰਦੂਸ਼ਨ ਕਾਰਨ ਜੰਗਲੀ ਜਾਨਵਰਾਂ, ਪੰਛੀਆਂ ਅਤੇ ਰੁੱਖਾਂ ਦੀ ਗੱਲ ਕੀਤੀ ਗਈ ਹੈ।


Tags: Gippy GrewalNach NachTeaser OutJazzy BSidhumoose WalaBohemiaSargun MehtaNeeru BajwaParmishVermaRanjit Bawa

About The Author

sunita

sunita is content editor at Punjab Kesari