ਜਲੰਧਰ— ਗਿੱਪੀ ਗਰੇਵਾਲ ਦੀ 'ਹੰਬਲ ਮਿਊਜ਼ਿਕ' ਕੁਝ ਕੁ ਦਿਨਾਂ 'ਚ ਬਹੁਤ ਵੱਡੀ ਕੰਪਨੀ ਬਣ ਗਈ ਹੈ। ਪਹਿਲੇ ਗੀਤ 'ਸੋ ਹਾਈ' ਨੇ 'ਹੰਬਲ ਮਿਊਜ਼ਿਕ' ਨੂੰ ਇੰਨਾ ਉੱਚਾ ਚੁੱਕ ਦਿੱਤਾ ਹੈ ਕਿ ਹਰ ਪਾਸੇ ਇਸ ਦੇ ਚਰਚੇ ਹੋ ਰਹੇ ਹਨ। ਹੁਣ ਤਕ 'ਹੰਬਲ ਮਿਊਜ਼ਿਕ' ਦੇ ਤਿੰਨ ਵੀਡੀਓ ਗੀਤ 'ਸੋ ਹਾਈ', 'ਪਾਗਲ', 'ਜਗੀਰਦਾਰ' ਤੇ ਸਿੱਧੂ ਮੂਸੇ ਵਾਲਾ ਦੇ ਆਡੀਓ ਗੀਤ 'ਇੱਸਾ ਜੱਟ' ਰਿਲੀਜ਼ ਹੋ ਚੁੱਕੇ ਹਨ। ਹੁਣ ਜਿਹੜਾ ਗੀਤ 'ਹੰਬਲ ਮਿਊਜ਼ਿਕ' ਦੇ ਬੈਨਰ ਹੇਠ ਰਿਲੀਜ਼ ਹੋਣ ਜਾ ਰਿਹਾ ਹੈ, ਉਹ ਖੁਦ ਗਿੱਪੀ ਗਰੇਵਾਲ ਦਾ ਹੈ।
ਗੀਤ ਦਾ ਨਾਂ ਹੈ 'ਵੇਲਣਾ', ਜਿਸ ਦਾ ਪੋਸਟਰ ਅੱਜ ਹੀ ਗਿੱਪੀ ਗਰੇਵਾਲ ਨੇ ਸ਼ੇਅਰ ਕੀਤਾ ਹੈ। ਪੋਸਟਰ 'ਚ ਲਿਖਿਆ ਹੈ, 'ਸੁਧਰ ਜਾਓ ਨਹੀਂ ਤਾਂ ਤੁਹਾਡੇ ਵੱਲ ਆਇਆ ਲਓ ਬਸ'। ਪੋਸਟਰ ਤੋਂ ਇੰਝ ਲੱਗ ਰਿਹਾ ਹੈ ਕਿ ਸ਼ਾਇਦ ਇਹ ਗੀਤ ਹਾਸੇ-ਮਜ਼ਾਕ ਵਾਲਾ ਹੋਣ ਵਾਲਾ ਹੈ। ਗਿੱਪੀ ਦੇ 'ਵੇਲਣਾ' ਗੀਤ ਤੋਂ ਇਲਾਵਾ ਹੋਰ ਵੀ ਕਈ ਕਲਾਕਾਰਾਂ ਦੇ ਗੀਤ ਰਿਲੀਜ਼ ਹੋਣ ਲਈ ਤਿਆਰ ਹਨ। ਇਨ੍ਹਾਂ 'ਚ ਡਾ. ਜ਼ਿਊਸ, ਜ਼ੋਰਾ ਰੰਧਾਵਾ, ਸਿੱਧੂ ਮੂਸੇ ਵਾਲਾ ਤੇ ਨਿਮਰਤ ਖਹਿਰਾ ਦੇ ਗੀਤ ਵੀ ਰਿਲੀਜ਼ ਹੋਣ ਲਈ ਤਿਆਰ ਹਨ, ਜਿਹੜੇ ਆਉਣ ਵਾਲੇ ਸਮੇਂ 'ਚ ਸਰੋਤਿਆਂ ਦੀ ਕਚਿਹਰੀ 'ਚ ਪਹੁੰਚ ਜਾਣਗੇ।