FacebookTwitterg+Mail

ਭੰਗੜੇ ਪਾਉਣ ਲਈ ਹੋ ਜਾਓ ਤਿਆਰ, ਰਿਲੀਜ਼ ਹੋਇਆ ਗਿੱਪੀ ਦਾ 'ਵੀਕੈਂਡ' ਗੀਤ (ਵੀਡੀਓ)

gippy grewal weekend
12 November, 2018 04:02:09 PM

ਜਲੰਧਰ (ਬਿਊਰੋ)— ਗਿੱਪੀ ਗਰੇਵਾਲ ਬੈਕ ਟੂ ਬੈਕ ਨਵੇਂ-ਨਵੇਂ ਗੀਤ ਆਪਣੇ ਫੈਨਜ਼ ਲਈ ਰਿਲੀਜ਼ ਕਰ ਰਹੇ ਹਨ। ਕੁਝ ਦਿਨ ਪਹਿਲਾਂ ਗਿੱਪੀ ਦਾ ਗੀਤ 'ਹੁਕਮ ਦਾ ਯੱਕਾ' ਰਿਲੀਜ਼ ਹੋਇਆ ਸੀ, ਜਿਸ ਨੂੰ ਯੂਟਿਊਬ 'ਤੇ ਹੁਣ ਤਕ 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਹੁਣ ਗਿੱਪੀ ਨੇ ਇਕ ਹੋਰ ਗੀਤ ਰਿਲੀਜ਼ ਕਰ ਦਿੱਤਾ ਹੈ, ਜਿਸ ਦਾ ਨਾਂ ਹੈ 'ਵੀਕੈਂਡ'। ਜਿਵੇਂ ਕਿ ਨਾਂ ਤੋਂ ਹੀ ਸਾਫ ਹੈ 'ਵੀਕੈਂਡ' ਇਕ ਪਾਰਟੀ ਸੌਂਗ ਹੈ, ਜਿਸ 'ਚ ਖੂਬ ਭੰਗੜੇ ਪੈ ਰਹੇ ਹਨ।

ਗੀਤ ਨੂੰ ਗਿੱਪੀ ਗਰੇਵਾਲ ਨੇ ਆਵਾਜ਼ ਦਿੱਤੀ ਹੈ। ਇਸ ਦੇ ਬੋਲ ਸਾਬੀ ਕੋਠੇਪੋਨਾ ਨੇ ਲਿਖੇ ਹਨ ਤੇ ਸੰਗੀਤ ਲਾਡੀ ਗਿੱਲ ਨੇ ਦਿੱਤਾ ਹੈ। ਗੀਤ ਦੀ ਵੀਡੀਓ ਅਰਬਨ ਟੱਚ ਵਾਲੀ ਹੈ, ਜਿਸ ਨੂੰ ਬਲਜੀਤ ਸਿੰਘ ਦਿਓ ਨੇ ਤਿਆਰ ਕੀਤਾ ਹੈ। ਹੰਬਲ ਮਿਊਜ਼ਿਕ ਦੇ ਬੈਨਰ ਹੇਠ ਇਸ ਗੀਤ ਨੂੰ ਯੂਟਿਊਬ 'ਤੇ ਰਿਲੀਜ਼ ਕੀਤਾ ਗਿਆ ਹੈ, ਜੋ ਗਿੱਪੀ ਦੇ ਫੈਨਜ਼ ਨੂੰ ਕਾਫੀ ਪਸੰਦ ਵੀ ਆ ਰਿਹਾ ਹੈ।

ਉਥੇ ਗਿੱਪੀ ਦੇ ਆਉਣ ਵਾਲੇ ਪ੍ਰਾਜੈਕਟਸ ਦੀ ਗੱਲ ਕਰੀਏ ਤਾਂ ਗਿੱਪੀ ਫਿਲਹਾਲ ਸਰਗੁਣ ਮਹਿਤਾ ਨਾਲ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਸਮੀਪ ਕੰਗ ਨਾਲ ਇਕ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਅਗਲੇ ਸਾਲ ਗਿੱਪੀ ਦੀ ਫਿਲਮ 'ਮੰਜੇ ਬਿਸਤਰੇ 2' ਵੀ ਰਿਲੀਜ਼ ਹੋਣ ਲਈ ਤਿਆਰ ਹੈ। 'ਮੰਜੇ ਬਿਸਤਰੇ 2' ਫਿਲਮ 'ਚ ਗਿੱਪੀ ਗਰੇਵਾਲ ਅਭਿਨੇਤਰੀ ਸਿਮੀ ਚਾਹਲ ਨਾਲ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।


Tags: Gippy Grewal Weekend Laddi Gill Baljit Singh Deo Humble Music

Edited By

Rahul Singh

Rahul Singh is News Editor at Jagbani.