FacebookTwitterg+Mail

'ਰਮੱਈਆ-ਵਸਤਾਵਈਆ' ਦੇ ਇਸ ਅਭਿਨੇਤਾ ਦਾ ਹੋਇਆ ਇਕ ਸਾਲ ਪਹਿਲਾ ਵਿਆਹ, ਜਾਣੋ ਪੂਰੀ ਲਵ-ਸਟੋਰੀ

    1/6
05 February, 2017 01:38:29 PM
ਮੁੰਬਈ—ਬਾਲੀਵੁੱਡ ਫਿਲਮ 'ਰਮੱਈਆ-ਵਸਤਾਵਈਆ' 'ਚ ਅਭਿਨੇਤਾ ਗਿਰੀਸ਼ ਤੌਰਾਨੀ ਨੇ ਬਹੁਤ ਵਧੀਆ ਕਿਰਦਾਰ ਨਿਭਾਇਆ। ਉਸ ਦੀ ਐਕਟਿੰਗ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਹਾਲ ਹੀ 'ਚ ਗਿਰੀਸ਼ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਇਕ ਵਿਆਹੇ ਹੋਏ ਹਨ ਅਤੇ ਉਨ੍ਹਾਂ ਦਾ ਇਕ ਸਾਲ ਪਹਿਲਾ ਵਿਆਹ ਹੋਇਆ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹੰ ਨੇ ਇਹ ਗੱਲ ਇਸ ਲਈ ਲੁਕਾਈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹ ਵਿਆਹ ਦਾ ਅਸਰ ਉਨ੍ਹਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ 'ਤੇ ਨਾ ਪਵੇ। ਗਿਰੀਸ਼ ਹਾਲ ਹੀ 'ਚ 'ਲਵਕੁਛ' ਫਿਲਮ 'ਚ ਨਜ਼ਰ ਆਏ।
ਗਿਰੀਸ਼ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ 11 ਫਰਵਰੀ ਨੂੰ ਆਪਣੀ ਬਚਪਨ ਦੀ ਦੋਸਤ ਕਰਸਨ ਨਾਲ ਵਿਆਹ ਕੀਤਾ ਸੀ। ਦੋਵਾਂ ਇਕੱਠੇ ਪੜ੍ਹਦੇ ਸਨ ਅਤੇ ਸਾਲ 2007 'ਚ ਉਨ੍ਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। ਕਾਫੀ ਸਮੇਂ ਰਿਲੈਸ਼ਨਸ਼ਿਪ 'ਚ ਆਉਣ ਤੋਂ ਬਾਅਦ ਵਿਆਹ ਕੀਤਾ।
ਗਿਰੀਸ਼ ਦੱਸਿਆ, ''ਵਿਆਹ ਕਾਫੀ ਖੁਸ਼ੀ ਗੱਲ ਹੁੰਦੀ ਹੈ। ਕਰਸਨ ਮੇਰੀ ਗੱਲਾਂ ਅਤੇ ਫਿਲਮਾਂ ਨੂੰ ਲੈ ਕੇ ਸੈਫਟੀ ਨੂੰ ਸਮਝਦੀ ਹੈ ਪਰ ਹੁਣ ਮੈਂ ਹੁਣ ਉਸ ਨੂੰ ਵਰਲਡ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਅਤੇ ਮੈਂ ਆਫੀਸ਼ੀਅਲ ਆਪਣਾ ਪਿਆਰ ਡਿਸਕੇਅਰ ਕਰਦਾ ਹਾਂ।
ਗਿਰੀਸ਼ ਨੇ ਕਰਸਨ ਨਾਲ ਜੋਧਪੁਰ'ਚ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਸਿੰਧੀ ਰੀਤੀ-ਰਿਵਾਜਾਂ ਨਾਲ ਹੋਈ ਸੀ। ਜਿਸ ਤੋਂ ਬਾਅਦ ਹਨੀਮੂਨ ਲਈ ਇਹ ਜੋੜੀ ਯੂਰਪ ਗਈ ਸੀ। ਇੱਥੇ ਦੋਵਾਂ ਨੇ ਸਕਾਟਲੈਂਡ, ਲੰਡਨ, ਇਬੀਜਾ, ਬਰਸੀਲੋਨਾ, ਨੀਸ ਅਤੇ ਪੈਰਿਸ ' ਚ ਸਮਾਂ ਬਤੀਤ ਕੀਤਾ।
ਗਿਰੀਸ਼ ਦੀ ਪਤਨੀ ਕਰਸਨ ਨੇ ਵਿਆਹ 'ਚ ਮਨੀਸ਼ ਮਲਹੋਤਰਾ ਦਾ ਡਿਜ਼ਾਈਨ ਕੀਤਾ ਲਹਿੰਗਾ ਪਾਇਆ ਸੀ। ਕਰਸਨ ਨੇ ਦੱਸਿਆ ਕਿ ਲਹਿੰਗਾ 14 ਕਿਲੋ ਦਾ ਸੀ, ਜਿਸ 'ਚ ਉਹ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਹੈ।

Tags: Girish Kumarramaiya vastavaiyamarriageKrsna ਗਿਰੀਸ਼ ਤੌਰਾਨੀਰਮੱਈਆ ਵਸਤਾਵਈਆ