FacebookTwitterg+Mail

ਸੁਰਜੀਤ ਬਿੰਦਰਖੀਏ ਦੇ ਹਿੱਟ ਗੀਤ 'ਯਾਰ ਬੋਲਦਾ' ਦਾ ਨਵਾਂ ਅੰਦਾਜ਼, ਵੀਡਿਓ

gitaz bindrakhia
11 February, 2019 01:09:01 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਸੁਰਜੀਤ ਬਿੰਦਰਖੀਏ ਦਾ ਸੁਪਰਹਿੱਟ ਗੀਤ 'ਯਾਰ ਬੋਲਦਾ' ਨਵੇਂ ਅੰਦਾਜ਼ 'ਚ ਇਕ ਵਾਰ ਫਿਰ ਰਿਲੀਜ਼ ਕੀਤਾ ਗਿਆ ਹੈ। ਨਵੇਂ ਅੰਦਾਜ਼ 'ਚ ਰਿਲੀਜ਼ ਹੋਏ ਇਸ ਗੀਤ ਨੂੰ ਬਿੰਦਰਖੀਏ ਦੇ ਬੇਟੇ ਗੀਤਾਜ਼ ਬਿੰਦਰਖੀਏ ਨੇ ਗਾਇਆ ਹੈ। ਹਾਲਾਂਕਿ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ Snappy ਵਲੋਂ ਤਿਆਰ ਕੀਤਾ ਗਿਆ ਹੈ। ਗੀਤ ਦੀ ਵੀਡਿਓ Rupan 2al ਵਲੋਂ ਬਣਾਈ ਗਈ ਹੈ। ਹਾਲਾਂਕਿ ਗੀਤ ਤੋਂ ਪਹਿਲਾਂ ਇਸ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਸੀ। ਗੀਤ ਦੇ ਟੀਜ਼ਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਗੀਤਾਜ਼ ਬਿੰਦਰਖੀਏ ਨੇ ਇਸ ਗੀਤ ਦੀ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤਾ ਹੈ। ਲੋਕਾਂ ਨੂੰ ਬਿੰਦਰਖੀਆ ਦੇ ਗੀਤ ਦਾ ਨਵਾਂ ਰੂਪ ਖੂਬ ਪਸੰਦ ਆ ਰਿਹਾ ਹੈ।


ਦੱਸਣਯੋਗ ਹੈ ਕਿ ਸੁਰਜੀਤ ਬਿੰਦਰਖੀਏ ਦਾ ਇਹ ਗੀਤ ਸਾਲ 2001 'ਚ ਰਿਲੀਜ਼ ਹੋਇਆ ਸੀ। ਇਹ ਗੀਤ ਭੰਗੜਾ ਪਾਉਣ ਵਾਲਿਆਂ ਦੀ ਪਹਿਲੀ ਪਸੰਦ ਸੀ। ਇਸ ਗੀਤ ਨੂੰ ਅੱਜ ਵੀ ਲੋਕਾਂ ਵਲੋਂ ਕਾਫੀ ਸੁਣਿਆ ਜਾਂਦਾ ਹੈ। ਦੱਸ ਦਈਏ ਕਿ ਸੁਰਜੀਤ ਬਿੰਦਰਰਖੀਆ ਪੰਜਾਬ ਦਾ ਸਭ ਤੋਂ ਮਸ਼ਹੂਰ ਗਾਇਕ ਸਨ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਲਗਭਗ 250  ਤੋਂ ਵੱਧ ਗੀਤ ਦਿੱਤੇ ਸਨ।


Tags: Gitaz Bindrakhia Yaar Bolda Surjit Bindrakhia Snappy Rav Hanjra Rupan Bal Punjabi Singer

Edited By

Sunita

Sunita is News Editor at Jagbani.