FacebookTwitterg+Mail

ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਕੇ ਗੀਤਾਜ਼ ਬਿੰਦਰਖੀਏ ਨੇ ਸੰਗੀਤ ਜਗਤ 'ਚ ਖੱਟੀ ਸ਼ੌਹਰਤ (ਵੀਡੀਓ)

gitaz bindrakhia
03 July, 2019 12:27:32 PM

ਜਲੰਧਰ (ਬਿਊਰੋ) — ਸੰਗੀਤਕ ਦੁਨੀਆਂ 'ਚ ਪਿਤਾ ਸੁਰਜੀਤ ਬਿੰਦਰਖੀਏ ਦੇ ਨਕਸ਼ੇ ਕਦਮਾਂ 'ਤੇ ਚੱਲ ਰਹੇ ਗੀਤਾਜ਼ ਬਿੰਦਰਖੀਏ ਅੱਜ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 3 ਜੁਲਾਈ 1986 ਨੂੰ ਹੋਇਆ ਸੀ। ਗੀਤਾਜ਼ ਬਿੰਦਰਖੀਏ ਨੇ 'ਝੂਠ', 'ਯਾਰ ਬੋਲਦਾ', 'ਮੁਖੜਾ ਦੇਖ ਕੇ ਮਰ ਗਿਆ ਨੀ', 'ਸ਼ੌਕਨ', 'ਡੋਲ ਦੀ ਫਿਰਾ' ਵਰਗੇ ਗੀਤਾਂ ਨਾਲ ਸੰਗੀਤ ਜਗਤ 'ਚ ਖਾਸ ਪਛਾਣ ਬਣਾ ਚੁੱਕੇ ਹਨ। ਦੱਸ ਦਈਏ ਕਿ ਗੀਤਾਜ਼ ਬਿੰਦਰਖੀਏ ਗਾਇਕ ਸੁਰਜੀਤ ਬਿੰਦਰਖੀਏ ਦਾ ਬੇਟਾ ਹੈ। ਗੀਤਾਜ਼ ਬਿੰਦਰਖੀਏ ਆਪਣੇ ਕਈ ਹਿੱਟ ਗੀਤਾਂ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਉਨ੍ਹਾਂ ਦੇ ਗੀਤਾਂ ਨੂੰ ਹਰ ਪੀੜ੍ਹੀ ਦੇ ਲੋਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਦੱਸ ਦਈਏ ਕਿ ਗੀਤਾਜ਼ ਬਿੰਦਰਖੀਏ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਉਹ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਗੀਤਾਜ਼ ਬਿੰਦਰਖੀਏ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਤੁਹਾਨੂੰ ਉਨ੍ਹਾਂ ਦੇ ਹਿੱਟ ਗੀਤ ਦਿਖਾਉਣ ਜਾ ਰਹੇ ਹਾਂ, ਜੋ ਲੋਕਾਂ ਦੀ ਜ਼ੁਬਾਨ 'ਤੇ ਆਮ ਸੁਣਨ ਨੂੰ ਮਿਲਦੇ ਹਨ।

Yaar Bolda 

 

Jhooth

YAAR BOLDA/MUKHDA DEKH KE

Yaari Vs Dollar 

Sat Rang Da Dupatta

Jind Mahi

The Return of Bindrakhia

Tamanna 


Tags: Gitaz BindrakhiaBirthdayPunjabi SingerYaar BoldaJhoothYaari Vs DollarSat Rang Da DupattaJind Mahi

Edited By

Sunita

Sunita is News Editor at Jagbani.