ਜਲੰਧਰ (ਵੈੱਬ ਡੈਸਕ) - ਪੰਜਾਬੀ ਗਾਇਕ ਗਿਤਾਜ਼ ਬਿੰਦਰਖੀਆ ਜਿਨ੍ਹਾਂ ਨੂੰ ਗੁੜ੍ਹਤੀ ਆਪਣੇ ਪਿਤਾ ਸੁਰਜੀਤ ਬਿੰਦਰਖੀਆ ਆਪਣੇ ਪਿਤਾ ਤੋਂ ਹੀ ਮਿਲੀ ਹੈ। ਜੀ ਹਾਂ ਪੰਜਾਬੀ ਸੰਗੀਤ ਜਗਤ ਦੇ ਦਿੱਗਜ ਗਾਇਕ ਸੁਰਜੀਤ ਬਿੰਦਰਖੀਆ ਦੇ ਪੁੱਤਰ ਗਿਤਾਜ਼ ਵੀ ਆਪਣੇ ਪਿਤਾ ਵਾਂਗ ਗਾਇਕੀ ਦੀ ਰਾਹ 'ਤੇ ਚੱਲ ਰਹੇ ਹਨ ਅਤੇ ਨਾਲ ਹੀ ਉਹ ਆਪਣੇ ਪਿਤਾ ਦੀ ਤਰ੍ਹਾਂ ਸਟਾਈਲਿਸ਼ ਹਨ। ਗਿਤਾਜ਼ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਰਹਿੰਦੇ ਹਨ ਅਤੇ ਉਹ ਅਕਸਰ ਆਪਣੇ ਪਿਤਾ ਨਾਲ ਜੁੜੀਆਂ ਯਾਦਾਂ ਨੂੰ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਮਾਤਾ-ਪਿਤਾ ਨੂੰ ਮੈਰਿਜ ਐਨੀਵਰਸਰੀ ਨੂੰ ਯਾਦ ਕਰਦੇ ਹੋਏ ਤਸਵੀਰ ਸ਼ੇਅਰ ਕੀਤੀ ਹੈ ਅਤੇ ਨਾਲ ਹੀ ਕੈਪਸ਼ਨ ਵਿਚ ਲਿਖਿਆ ਹੈ, ''ਹੈਪੀ ਮੈਰਿਜ ਐਨੀਵਰਸਰੀ ਮੰਮੀ ਡੈਡੀ #life #surjitbindrakhia #preetbindrakhia #gitazbindrakhia।''
ਸਾਲ 1990 ਵਿਚ ਸੁਰਜੀਤ ਬਿੰਦਰਖੀਆ ਤੇ ਪ੍ਰੀਤ ਕਮਲ ਦਾ ਵਿਆਹ ਹੋਇਆ ਸੀ। ਸੁਰਜੀਤ ਬਿੰਦਰਖੀਆ ਨੇ ਲਵ ਮੈਰਿਜ ਕਾਰਵਾਈ ਸੀ। ਉਨ੍ਹਾਂ ਦੀ ਲਾਈਫ ਪਾਟਨਰ ਪ੍ਰੀਤ ਦੇ ਪਰਿਵਾਰ ਵਾਲੇ ਰਾਜ਼ੀ ਨਹੀਂ ਸੀ ਪਰ ਦੋਵਾਂ ਦੀ ਮਰਜ਼ੀ ਅੱਗੇ ਪਰਿਵਾਰ ਵਾਲਿਆਂ ਨੂੰ ਝੁਕਣਾ ਹੀ ਪਿਆ। ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਚਮਕਦਾ ਸਿਤਾਰਾ 2003 ਵਿਚ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਸੀ। ਸੁਰਜੀਤ ਬਿੰਦਰਖੀਆ ਆਪਣੇ ਪਿੱਛੇ ਆਪਣੀ ਧਰਮ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਏ ਸੀ। ਉਨ੍ਹਾਂ ਦਾ ਪੁੱਤਰ ਗਿਤਾਜ਼ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਸਰਗਰਮ ਹੈ ਅਤੇ ਧੀ ਵਿਦੇਸ਼ ਵਿਚ ਪੜ੍ਹਾਈ ਕਰ ਰਹੀ ਹੈ।

ਗਿਤਾਜ਼ ਬਿੰਦਰਖੀਆ 'ਯਾਰ ਬੋਲਦਾ', 'ਯਾਰੀ v/s ਡਾਲਰ', 'ਪਸੰਦ ਜੱਟ ਦੀ' ਵਰਗੇ ਕਈ ਸੁਪਰਹਿੱਟ ਗੀਤ ਦਰਸ਼ਕਾਂ ਦੀ ਝੋਲੀ ਵਿਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਗਿਤਾਜ਼ ਬਿੰਦਰਖੀਆ ਫ਼ਿਲਮਾਂ ਵਿਚ ਵੀ ਹੱਥ ਅਜ਼ਮਾ ਚੁੱਕੇ ਹਨ। ਸਾਲ 2013 ਵਿਚ ਉਨ੍ਹਾਂ ਦੀ ਫਿਲਮ 'ਯੂ ਐਂਡ ਮੀ' ਆਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।