ਮੁੰਬਈ (ਬਿਊਰੋ)— 'ਮਸਤੀਜ਼ਾਦੇ' ਅਤੇ 'ਕਿਆ ਕੂਲ ਹੈ ਹਮ 3' ਵਰਗੀਆਂ ਫਿਲਮਾਂ 'ਚ ਬੋਲਡ ਅਦਾਵਾਂ ਦਿਖਾਉਣ ਵਾਲੀ ਗੀਜ਼ੇਲ ਠਕਰਾਲ ਇਨ੍ਹੀਂ ਦਿਨੀਂ ਆਪਣੀਆਂ ਹੌਟ ਤੇ ਬੋਲਡ ਤਸੀਵਰਾਂ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਹੌਟ ਤੇ ਗਲੈਮਰਸ ਅੰਦਾਜ਼ ਨਜ਼ਰ ਆ ਰਿਹਾ ਹੈ।

ਇਨ੍ਹਾਂ ਤਸਵੀਰਾਂ ਨਾਲ ਉਹ ਰਿਐਲਿਟੀ ਸਟਾਰ ਕਿਮ ਕਰਦਾਸ਼ੀਅਨ ਵਾਂਗ ਹੀ ਨਜ਼ਰ ਆ ਰਹੀ ਹੈ।

ਦਰਅਸਲ 'ਚ ਇਹ ਤਸਵੀਰਾਂ ਗੀਜ਼ੇਲ ਦੇ ਫੋਟੋਸ਼ੂਟ ਦੀਆਂ ਹਨ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਉਸ ਦਾ ਇਹ ਹੌਟ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਗੀਜ਼ੇਲ ਦੀਆਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਗੀਜ਼ੇਲ ਦੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਵਧ ਫਾਲੋਅਰਜ਼ ਹਨ।

ਗੀਜ਼ੇਲ ਨੂੰ ਭਾਰਤ ਦੀ ਕਿਮ ਕਰਦਾਸ਼ੀਅਨ ਵੀ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਉਹ ਕਿੰਗਫਿਸ਼ਰ ਕੈਲੰਡਰ ਗਰਲ ਵੀ ਰਹਿ ਚੁੱਕੀ ਹੈ।

ਗੀਜ਼ੇਲ 'ਬਿੱਗ ਬੌਸ 9' ਦੀ ਸਾਬਕਾ ਮੁਕਾਬਲੇਬਾਜ਼ ਵੀ ਹੈ।
