ਮੁੰਬਈ (ਬਿਊਰੋ)— 'ਬਿੱਗ ਬੌਸ 9' ਦੀ ਸਾਬਕਾ ਮੁਕਾਬਲੇਬਾਜ਼ ਗੀਜ਼ੇਲ ਠਕਰਾਲ ਹਮੇਸ਼ਾ ਹੀ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹੀ ਹੈ। ਹਾਲ ਹੀ 'ਚ ਗੀਜ਼ੇਲ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਸ 'ਚ ਉਸਦਾ ਬੇਹੱਦ ਹੌਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਇਹ ਤਸਵੀਰਾਂ ਗੀਜ਼ੇਲ ਦੇ ਫੋਟੋਸ਼ੂਟ ਦੀਆਂ ਲੱਗ ਰਹੀਆਂ ਹਨ ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਗੀਜ਼ੇਲ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ ਕਰੀਬ 258,000 ਫਾਲੋਅਰਜ਼ ਹਨ।
ਦੱਸਣਯੋਗ ਹੈ ਕਿ ਗੀਜ਼ੇਲ ਨੂੰ ਇੰਡੀਆ ਦੀ ਕਿਮ ਕਾਰਦਸ਼ੀਆਂ ਕਿਹਾ ਜਾਂਦਾ ਹੈ। ਉਹ ਕਿੰਗਫਿਸ਼ਰ ਕੈਲੰਡਰ ਗਰਲ ਵੀ ਰਹਿ ਚੁੱਕੀ ਹੈ।ਇਸ ਦੇ ਨਾਲ ਹੀ ਉਹ 'ਮਸਤੀਜਾਦੇ' ਅਤੇ 'ਕਿਆ ਕੂਲ ਹੈ ਹਮ 3' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।