ਮੁੰਬਈ (ਬਿਊਰੋ)— 'ਮਸਤੀਜ਼ਾਦੇ' ਅਤੇ 'ਕਿਆ ਕੂਲ ਹੈ ਹਮ 3' ਵਰਗੀਆਂ ਫਿਲਮਾਂ 'ਚ ਬੋਲਡ ਅਦਾਵਾਂ ਦਿਖਾਉਣ ਵਾਲੀ ਗੀਜ਼ੇਲ ਠਕਰਾਲ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸੀਵਰਾਂ ਕਾਰਨ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਹੌਟ ਤੇ ਗਲੈਮਰਸ ਨਜ਼ਰ ਆ ਰਹੀ ਹੈ।

ਇਨ੍ਹਾਂ ਤਸਵੀਰਾਂ ਨਾਲ ਉਹ ਰਿਐਲਿਟੀ ਸਟਾਰ ਕਿਮ ਕਾਰਦਰਸ਼ੀਆ ਨੂੰ ਸਖਤ ਟੱਕਰ ਦੇ ਰਹੀ ਹੈ।

ਅਸਲ 'ਚ ਇਹ ਤਸਵੀਰਾਂ ਗੀਜ਼ੇਲ ਦੇ ਨਵੇਂ ਫੋਟੋਸ਼ੂਟ ਦੀਆਂ ਹਨ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਬਲੈਕ ਰੰਗ ਦੀ ਸ਼ਰਟ ਪਹਿਨ ਗੀਜ਼ੇਲ ਬੋਲਡ ਲੁੱਕ 'ਚ ਪ੍ਰਸ਼ੰਸਕਾਂ 'ਤੇ ਕਹਿਰ ਢਾਹ ਰਹੀ ਹੈ। ਉਸ ਦਾ ਇਹ ਹੌਟ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੀਜ਼ੇਲ ਦੇ ਇੰਸਟਾਗ੍ਰਾਮ 'ਤੇ 2 ਲੱਖ ਤੋਂ ਵਧ ਫਾਲੋਅਰਜ਼ ਹਨ।

ਦੱਸਣਯੋਗ ਹੈ ਕਿ ਗੀਜ਼ੇਲ ਨੂੰ ਭਾਰਤ ਦੀ ਕਿਮ ਕਾਰਦਸ਼ੀਅਨ ਵੀ ਕਿਹਾ ਜਾਂਦਾ ਹੈ।

ਇਸ ਤੋਂ ਇਲਾਵਾ ਉਹ ਕਿੰਗਫਿਸ਼ਰ ਕੈਲੰਡਰ ਗਰਲ ਵੀ ਰਹਿ ਚੁੱਕੀ ਹੈ। ਗੀਜ਼ੇਲ 'ਬਿੱਗ ਬੌਸ 9' ਦੀ ਸਾਬਕਾ ਮੁਕਾਬਲੇਬਾਜ਼ ਵੀ ਹੈ।


