ਮੁੰਬਈ (ਬਿਊਰੋ)— 'ਬਿੱਗ ਬੌਸ 9' ਦੀ ਸਾਬਕਾ ਮੁਕਾਬਲੇਬਾਜ਼ ਗੀਜ਼ੇਲ ਠਕਰਾਲ ਇਨ੍ਹੀਂ ਦਿਨੀਂ ਆਪਣੀਆਂ ਬੋਲਡ ਤਸੀਵਰਾਂ ਕਾਰਨ ਸੁਰਖੀਆਂ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਿਕਨੀ ਤੇ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸਦਾ ਹੌਟ ਤੇ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।
ਅਸਲ 'ਚ ਇਹ ਤਸਵੀਰਾਂ ਗੀਜ਼ੇਲ ਦੇ ਫੋਟੋਸ਼ੂਟ ਦੀਆਂ ਹਨ, ਜਿਸ 'ਚ ਉਹ ਵੱਖਰੇ-ਵੱਖਰੇ ਐਂਗਲ ਨਾਲ ਪਾਣੀ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਉਸ ਦਾ ਇਹ ਹੌਟ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਗੀਜ਼ੇਲ ਦੇ ਇੰਸਟਾਗ੍ਰਾਮ 'ਤੇ 279,000 ਫਾਲੋਅਰਜ਼ ਹਨ।
ਦੱਸਣਯੋਗ ਹੈ ਕਿ ਗੀਜ਼ੇਲ ਨੂੰ ਭਾਰਤ ਦੀ ਕਿਮ ਕਾਰਦਸ਼ੀਅਨ ਕਿਹਾ ਜਾਂਦਾ ਹੈ। ਉਹ ਕਿੰਗਫਿਸ਼ਰ ਕੈਲੰਡਰ ਗਰਲ ਵੀ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਉਹ 'ਮਸਤੀਜ਼ਾਦੇ' ਅਤੇ 'ਕਯਾ ਕੂਲ ਹੈ ਹਮ 3' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।